ਇੰਤਜ਼ਾਰ ਦੀਆਂ ਘੜੀਆਂ ਖ਼ਤਮ, ਅੱਜ ਹੋਵੇਗਾ ਪ੍ਰਤੀਭਾਗੀਆਂ ਦੀ ਕਿਸਮਤ ਦਾ ਫ਼ੈਸਲਾ, ਵੇਖੋ ‘ਸੁਰਤਾਜ ਆਫ਼ ਪੰਜਾਬ’ ਦਾ ਗ੍ਰੈਂਡ ਫਿਨਾਲੇ
‘ਸੁਰਤਾਜ ਆਫ਼ ਪੰਜਾਬ’ ਦਾ ਗ੍ਰੈਂਡ ਫਿਨਾਲੇ ਅੱਜ ਸ਼ਾਮ ਸੱਤ ਵਜੇ ਹੋਣ ਜਾ ਰਿਹਾ ਹੈ। ਇਸ ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ ।ਸ਼ੋਅ ਦੇ ਫਾਈਨਲਿਸਟ ਹਾਰਦਿਕ ਰਾਵਤ, ਪ੍ਰਭਲੀਨ, ਗੁਰਨਾਜ਼ਪ੍ਰੀਤ ਕੌਰ, ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਨੰਦ, ਸਨੀ ਬੱਲ ਤੇ ਸੁਮੀਤ ਚੋਂ ਕਿਸੇ ਇੱਕ ਦੇ ਸਿਰ ‘ਤੇ ‘ਸੁਰਤਾਜ ਆਫ਼ ਪੰਜਾਬ’ ਦਾ ਤਾਜ ਸੱਜੇਗਾ ।
‘ਸੁਰਤਾਜ ਆਫ਼ ਪੰਜਾਬ’ ਦਾ ਗ੍ਰੈਂਡ ਫਿਨਾਲੇ ਅੱਜ ਸ਼ਾਮ ਸੱਤ ਵਜੇ ਹੋਣ ਜਾ ਰਿਹਾ ਹੈ। ਇਸ ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ ।ਸ਼ੋਅ ਦੇ ਫਾਈਨਲਿਸਟ ਹਾਰਦਿਕ ਰਾਵਤ, ਪ੍ਰਭਲੀਨ, ਗੁਰਨਾਜ਼ਪ੍ਰੀਤ ਕੌਰ, ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਨੰਦ, ਸਨੀ ਬੱਲ ਤੇ ਸੁਮੀਤ ਚੋਂ ਕਿਸੇ ਇੱਕ ਦੇ ਸਿਰ ‘ਤੇ ‘ਸੁਰਤਾਜ ਆਫ਼ ਪੰਜਾਬ’ ਦਾ ਤਾਜ ਸੱਜੇਗਾ । ਸ਼ੋਅ ਸ਼ੁਰੂ ਹੋਣ ਦਾ ਸਮਾਂ ਜਿਉਂ ਜਿਉਂ ਨਜ਼ਦੀਕ ਆ ਰਿਹਾ ਹੈ।ਪ੍ਰਤੀਭਾਗੀਆਂ ਦੇ ਦਿਲ ਦੀਆਂ ਧੜਕਣਾਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ।
ਪ੍ਰਤੀਭਾਗੀਆਂ ਦੀ ਬਦਲ ਜਾਵੇਗੀ ਜ਼ਿੰਦਗੀ
ਸ਼ੋਅ ‘ਚ ਬੇਸ਼ੱਕ ਇੱਕ ਪ੍ਰਤੀਭਾਗੀ ਨੂੰ ‘ਸੁਰਤਾਜ ਆਫ਼ ਪੰਜਾਬ’ ਬਣਨ ਦਾ ਮਾਣ ਹਾਸਲ ਹੋਵੇਗਾ। ਪਰ ਇਸ ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਦੀ ਕਿਸਮਤ ਪੂਰੀ ਤਰ੍ਹਾਂ ਬਦਲ ਜਾਵੇਗੀ । ਕਿਉਂਕਿ ਜੀਟੀਸੀ ਪੰਜਾਬੀ ਦੇ ਵੱਲੋਂ ਪ੍ਰਤੀਭਾਗੀਆਂ ਨੂੰ ਇਹ ਮੰਚ ਪ੍ਰਦਾਨ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਨੇ ਦੁਨੀਆ ਦੇ ਸਾਹਮਣੇ ਆਪਣੀ ਪ੍ਰਤਿਭਾ ਨੂੰ ਵਿਖਾਇਆ ਹੈ।ਇਸ ਸ਼ੋਅ ਦੇ ਜ਼ਰੀਏ ਇਨ੍ਹਾਂ ਪ੍ਰਤੀਭਾਗੀਆਂ ਨੂੰ ਨਵੀਂ ਪਛਾਣ ਮਿਲੀ ਹੈ ਅਤੇ ਇਸ ਸ਼ੋਅ ਤੋਂ ਨਿਕਲਣ ਤੋਂ ਬਾਅਦ ਉਹਨਾਂ ਨੂੰ ਗਾਇਕੀ ਦੇ ਖੇਤਰ ‘ਚ ਆਪਣੀ ਪ੍ਰਤਿਭਾ ਨੂੰ ਵਿਖਾਉਣ ਦੇ ਹੋਰ ਵੀ ਕਈ ਮੌਕੇ ਮਿਲਣਗੇ ।