ਜਾਣੋਂ ‘ਸੁਰਤਾਜ ਆਫ਼ ਪੰਜਾਬ’ ਦੇ ਵਿਨਰ ਸੁਮਿਤ ਦੇ ਸੰਘਰਸ਼ ਦੀ ਕਹਾਣੀ, ਸੁਣ ਕੇ ਤੁਹਾਡੀਆਂ ਵੀ ਅੱਖਾਂ ‘ਚ ਆ ਜਾਣਗੇ ਹੰਝੂ

ਬੀਤੇ ਸ਼ਨਿੱਚਰਵਾਰ ਨੂੰ ‘ਸੁਰਤਾਜ ਆਫ਼ ਪੰਜਾਬ’ ਸ਼ੋਅ ਦਾ ਗ੍ਰੈਂਡ ਫਿਨਾਲੇ ਹੋਇਆ ।ਜਿਸ ਦੌਰਾਨ ਸੁਮਿਤ ਨੇ ਗ੍ਰੈਂਡ ਫਿਨਾਲੇ ‘ਚ ‘ਸੁਰਤਾਜ ਆਫ਼ ਪੰਜਾਬ’ ਦਾ ਟਾਈਟਲ ਜਿੱਤਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਸਾਢੇ ਤਿੰਨ ਲੱਖ ਰੁਪਏ ਦੀ ਨਗਦ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਗਿਆ। ਪਰ ਸੁਮਿਤ ਨੇ ਇਹ ਮੁਕਾਮ ਇੰਝ ਹੀ ਹਾਸਲ ਨਹੀਂ ਕੀਤਾ । ਇਸ ਪਿੱਛੇ ਸੁਮਿਤ ਦੀ ਅਣਥੱਕ ਮਿਹਨਤ, ਸੰਘਰਸ਼ ਛਿਪਿਆ ਹੋਇਆ ਹੈ। ਅੱਜ ਅਸੀਂ ਤੁਹਾਨੂੰ ਮੋਗਾ ਦੇ ਰਹਿਣ ਵਾਲੇ ‘ਸੁਰਤਾਜ ਆਫ਼ ਪੰਜਾਬ’ ਦੇ ਜੇਤੂ ਸੁਮਿਤ ਬਾਰੇ ਦੱਸਾਂਗੇ।

By  Shaminder Kaur Kaler August 4th 2026 01:19 PM -- Updated: August 4th 2026 01:30 PM

ਬੀਤੇ ਸ਼ਨਿੱਚਰਵਾਰ ਨੂੰ ‘ਸੁਰਤਾਜ ਆਫ਼ ਪੰਜਾਬ’ ਸ਼ੋਅ ਦਾ ਗ੍ਰੈਂਡ ਫਿਨਾਲੇ ਹੋਇਆ ।ਜਿਸ ਦੌਰਾਨ ਸੁਮਿਤ ਨੇ ਗ੍ਰੈਂਡ ਫਿਨਾਲੇ ‘ਚ ‘ਸੁਰਤਾਜ ਆਫ਼ ਪੰਜਾਬ’ ਦਾ ਟਾਈਟਲ ਜਿੱਤਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਸਾਢੇ ਤਿੰਨ ਲੱਖ ਰੁਪਏ ਦੀ ਨਗਦ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਗਿਆ। ਪਰ ਸੁਮਿਤ ਨੇ ਇਹ ਮੁਕਾਮ ਇੰਝ ਹੀ ਹਾਸਲ ਨਹੀਂ ਕੀਤਾ । ਇਸ ਪਿੱਛੇ ਸੁਮਿਤ ਦੀ ਅਣਥੱਕ ਮਿਹਨਤ, ਸੰਘਰਸ਼ ਛਿਪਿਆ ਹੋਇਆ ਹੈ।


ਅੱਜ ਅਸੀਂ ਤੁਹਾਨੂੰ ਮੋਗਾ ਦੇ ਰਹਿਣ ਵਾਲੇ ‘ਸੁਰਤਾਜ ਆਫ਼ ਪੰਜਾਬ’ ਦੇ ਜੇਤੂ ਸੁਮਿਤ ਬਾਰੇ ਦੱਸਾਂਗੇ। ਜਿਸ ਨੇ ਆਪਣੀ ਮਿਹਨਤ ਤੇ ਘਰ ਵਾਲਿਆਂ ਦੇ ਸਹਿਯੋਗ ਦੀ ਬਦੌਲਤ ਗਾਇਕੀ ਦੇ ਖੇਤਰ ‘ਚ ਨਾਮਣਾ ਖੱਟਿਆ। 


ਘਰੋਂ ਹੀ ਮਿਲੀ ਗਾਇਕੀ ਦੀ ਗੁੜ੍ਹਤੀ 

ਸੁਮਿਤ  ਨੂੰ ਗਾਇਕੀ ਦੀ ਗੁੜਤੀ ਉਸ ਦੇ ਘਰੋਂ ਹੀ ਮਿਲੀ ਸੀ । ਉਸ ਦੇ ਪਿਤਾ ਵੀ  ਗਾਇਕ ਸਨ ਅਤੇ ਪਿਤਾ ਤੋਂ ਹੀ ਗਾਇਕੀ ਦੇ ਗੁਰ ਸੁਮਿਤ ਨੇ ਸਿੱਖੇ ਸਨ। ਪਰ ਸੁਮਿਤ ਦੀ ਜ਼ਿੰਦਗੀ ਦਾ ਬੁਰਾ ਦੌਰ ਉਸ ਵੇਲੇ ਸ਼ੁਰੂ ਹੋਇਆ ਜਦੋਂ ਸੁਮਿਤ ਦੇ ਪਿਤਾ ਇੱਕ ਵਿਆਹ ਸਮਾਗਮ ‘ਚ ਪਰਫਾਰਮ ਕਰਨ ਜਾ ਰਹੇ ਸਨ।


ਪਰ ਇਸੇ ਦੌਰਾਨ ਇੱਕ ਸੜਕ ਹਾਦਸੇ ‘ਚ ਉਨ੍ਹਾਂ ਦੀ ਮੌਤ ਹੋ ਗਈ । ਘਰ ਦੇ ਹਾਲਾਤ ਏਨੇਂ ਚੰਗੇ ਨਹੀਂ ਸਨ। ਇਸ ਲਈ ਉਸ ਦੇ ਦਾਦਾ ਜੀ ਵੀ ਵਿਆਹ ਸ਼ਾਦੀਆਂ ‘ਚ ਗਾਉਂਦੇ ਸਨ।ਜਿਸ ਨਾਲ ਘਰ ਦਾ ਗੁਜ਼ਾਰਾ ਹੁੰਦਾ ਸੀ । 


ਮਾਂ ਦੀ ਝੋਲੀ ਪਾਉਣਗੇ ਜਿੱਤੀ ਹੋਈ ਰਕਮ 

ਸੁਮਿਤ ਦਾ ਕਹਿਣਾ ਹੈ ਕਿ ਸੁਰਤਾਜ ਆਫ਼ ਪੰਜਾਬ ‘ਚ ਜਿੱਤੀ ਹੋਈ ਸਾਢੇ ਤਿੰਨ ਲੱਖ ਦੀ ਰਕਮ ਉਹ ਆਪਣੀ ਮਾਂ ਦੀ ਝੋਲੀ ਪਾਉਣਗੇ। ਕਿਉਂਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੇ ਲਈ ਬਹੁਤ ਦੁੱਖ ਝੱਲੇ ਹਨ। ‘ਸੁਰਤਾਜ ਆਫ਼ ਪੰਜਾਬ’ ‘ਚ ਉਨ੍ਹਾਂ ਨੇ ਟੀਵੀ ਤੇ ਐਡ ਵੇਖੀ ਸੀ ਅਤੇ ਇਹ ਸਾਰੀ ਜਾਣਕਾਰੀ ਉਨ੍ਹਾਂ ਦੇ ਦੋਸਤ ਵੱਲੋਂ ਉਸ ਨੂੰ ਦਿੱਤੀ ਗਈ। ਜਿਸ ‘ਚ ਸੁਮਿਤ ਨੇ ਭਾਗ ਲੈਣ ਦੇ ਲਈ ਆਡੀਸ਼ਨ ਦਿੱਤੇ । ਜਿਸ ਤੋਂ ਬਾਅਦ ਉਸ ਦੀ ਸਿਲੈਕਸ਼ਨ ਹੋ ਗਈ । ਸੁਰਤਾਜ ਆਫ਼ ਪੰਜਾਬ ‘ਚ ਵੱਖ ਵੱਖ ਪੜਾਅ ‘ਚ ਆਪਣੀ ਪਰਫਾਰਮੈਂਸ ਦੇਣ ਤੋਂ ਬਾਅਦ ਸੁਮਿਤ ਨੂੰ ‘ਸੁਰਤਾਜ ਆਫ਼ ਪੰਜਾਬ’ ਬਣਨ ਦਾ ਮਾਣ ਹਾਸਲ ਹੋਇਆ ਹੈ। 


© Copyright Galactic Television & Communications Pvt. Ltd. 2026. All rights reserved.