ਜੀਟੀਸੀ ਪੰਜਾਬੀ ਦੇ ਸ਼ੋਅ ‘ਸੁਰਤਾਜ ਆਫ਼ ਪੰਜਾਬ ‘ਚ ਅੱਜ ਵੇਖੋ ‘ਸਦਾ ਬਹਾਰ ਲੈਜੇਂਡ ਰਾਊਂਡ’
ਜੀਟੀਸੀ ਪੰਜਾਬੀ ਦਾ ਸਿੰਗਿਗ ਰਿਆਲਟੀ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਪੜਾਅ ਦਰ ਪੜਾਅ ਅੱਗੇ ਵਧ ਰਿਹਾ ਹੈ। ਇਸੇ ਲੜੀ ਦੇ ਤਹਿਤ ਅੱਜ ਦੇ ਇਸ ਸ਼ੋਅ ‘ਚ ਸਦਾ ਬਹਾਰ ਲੈਜੇਂਡ ਰਾਊਂਡ’ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਇਸ ਰਾਊਂਡ ‘ਚ ਪ੍ਰਤੀਭਾਗੀ ਵੱਡੇ ਵੱਡੇ ਗਾਇਕਾਂ ਦੇ ਗੀਤ ਗਾ ਕੇ ਜੱਜ ਸਾਹਿਬਾਨ ਦਾ ਦਿਲ ਜਿੱਤਣਗੇ । ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ, ਗੁਰਮੀਤ ਸਿੰਘ ਤੇ ਜੋਤੀਕਾ ਟਾਂਗਰੀ ਇਨ੍ਹਾਂ ਪ੍ਰਤੀਭਾਗੀਆਂ ਨੂੰ ਹਰ ਕਸੌਟੀ ‘ਤੇ ਪਰਖਣਗੇ।

ਦੱਸ ਦਈਏ ਇਸ ਤੋਂ ਪਹਿਲਾਂ ਪੂਰੇ ਪੰਜਾਬ ਚੋਂ ਇਨ੍ਹਾਂ ਪ੍ਰਤੀਭਾਗੀਆਂ ਦੀ ਖੋਜ ਕੀਤੀ ਗਈ ਅਤੇ ਹੁਣ ਇਨ੍ਹਾਂ ਨੂੰ ਵੱਖ ਵੱਖ ਰਾਊਂਡ ਦੇ ਦੌਰਾਨ ਪ੍ਰਤਿਭਾ ਨੂੰ ਪਰਖਿਆ ਜਾ ਰਿਹਾ ਹੈ ਅਤੇ ਸ਼ੋਅ ਦੇ ਗ੍ਰੈਂਡ ਫਿਨਾਲੇ ਚੋਂ ਕਿਸੇ ਇੱਕ ਪ੍ਰਤੀਭਾਗੀ ਨੂੰ ‘ਸੁਰਤਾਜ ਆਫ਼ ਪੰਜਾਬ’ ਹੋਣ ਦਾ ਖਿਤਾਬ ਮਿਲੇਗਾ। ਤੁਸੀਂ ਇਸ ਸ਼ੋਅ ਦਾ ਅਨੰਦ ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਸ਼ਾਮ ਛੇ ਵਜੇ ਜੀਟੀਸੀ ਪੰਜਾਬੀ ‘ਤੇ ਮਾਣ ਸਕਦੇ ਹੋ।
ਇਸ ਤੋਂ ਇਲਾਵਾ ਜੀਟੀਸੀ ਪੰਜਾਬੀ ‘ਤੇ ਹੋਰ ਵੀ ਕਈ ਸ਼ੋਅ ਪ੍ਰਸਾਰਿਤ ਕੀਤੇ ਜਾ ਰਹੇ ਹਨ।ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੀ ਚੈਨਲ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਹਨ। ਤੁਸੀਂ ਵੀ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਅਨੰਦ ਮਾਨਣਾ ਚਾਹੁੰਦੇ ਹੋ ਜੁੜੇ ਰਹੋ ਜੀਟੀਸੀ ਪੰਜਾਬੀ ਨਾਲ ।