ਕੌਣ ਬਣੇਗਾ ਬਣੇਗਾ ‘ਸੁਰਤਾਜ ਆਫ਼ ਪੰਜਾਬ’ ਵੇਖੋ ਜੀਟੀਸੀ ਪੰਜਾਬੀ ‘ਤੇ 1 ਅਗਸਤ ਨੂੰ ਗ੍ਰੈਂਡ ਫਿਨਾਲੇ

‘ਸੁਰਤਾਜ ਆਫ਼ ਪੰਜਾਬ’ ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ ਅਤੇ ਇੱਕ ਅਗਸਤ ਨੂੰ ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਹੋਵੇਗਾ। ਜਿਸ ‘ਚ ਅੱਠ ਪ੍ਰਤੀਭਾਗੀਆਂ ਚੋਂ ਕਿਸੇ ਇੱਕ ਨੂੰ ‘ਸੁਰਤਾਜ ਆਫ਼ ਪੰਜਾਬ’ ਬਣਨ ਦਾ ਮਾਣ ਹਾਸਲ ਹੋਵੇਗਾ। ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਤੁਸੀਂ ਜੀਟੀਸੀ ਪੰਜਾਬੀ ‘ਤੇ ਦਿਨ ਸ਼ਨਿੱਚਰਵਾਰ, ਇੱਕ ਅਗਸਤ ਨੂੰ, ਸ਼ਾਮ ਸੱਤ ਵਜੇ ਹੋਵੇਗਾ।

By  Shaminder Kaur Kaler July 28th 2026 05:18 PM

‘ਸੁਰਤਾਜ ਆਫ਼ ਪੰਜਾਬ’ ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ ਅਤੇ ਇੱਕ ਅਗਸਤ ਨੂੰ ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਹੋਵੇਗਾ। ਜਿਸ ‘ਚ ਅੱਠ ਪ੍ਰਤੀਭਾਗੀਆਂ ਚੋਂ ਕਿਸੇ ਇੱਕ ਨੂੰ ‘ਸੁਰਤਾਜ ਆਫ਼ ਪੰਜਾਬ’ ਬਣਨ ਦਾ ਮਾਣ ਹਾਸਲ ਹੋਵੇਗਾ। ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਤੁਸੀਂ ਜੀਟੀਸੀ ਪੰਜਾਬੀ ‘ਤੇ ਦਿਨ ਸ਼ਨਿੱਚਰਵਾਰ, ਇੱਕ ਅਗਸਤ ਨੂੰ, ਸ਼ਾਮ ਸੱਤ ਵਜੇ ਹੋਵੇਗਾ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਵੱਖ-ਵੱਖ ਰਾਊਂਡ ਦੇ ਦੌਰਾਨ ਪ੍ਰਤੀਭਾਗੀਆਂ ਨੇ ਆਪਣੀ ਪ੍ਰਤਿਭਾ ਦਾ ਜਲਵਾ ਬਿਖੇਰਿਆ ਸੀ । 

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਹੋਏ ਸਨ ਆਡੀਸ਼ਨ

ਇਸ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਆਡੀਸ਼ਨ ਹੋਏ ਸਨ। ਜਿਸ ‘ਚ ਸੁਰੀਲੇ ਪ੍ਰਤੀਭਾਗੀਆਂ ਦੀ ਚੋਣ ਕੀਤੀ ਗਈ ਸੀ । ਇਨ੍ਹਾਂ ਸੁਰੀਲੇ ਅੱਠ ਪ੍ਰਤੀਭਾਗੀਆਂ ਨੇ ਸਾਡੇ ਜੱਜ ਸਾਹਿਬਾਨ ਦੇ ਸਾਹਮਣੇ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਜਿਸ ‘ਚ ਜੈਦੇਵ ਕੁਮਾਰ, ਗੁਰਮੀਤ ਸਿੰਘ ਅਤੇ ਜੋਤੀਕਾ ਟਾਂਗਰੀ ਸ਼ਾਮਿਲ ਸਨ। ਤਿੰਨਾਂ ਜੱਜ ਸਾਹਿਬਾਨ ਨੇ ਸਾਰੇ ਪ੍ਰਤੀਭਾਗੀਆਂ ਨੂੰ ਹਰ ਕਸੌਟੀ ਤੇ ਪਰਖਿਆ ਤੇ ਇਹ ਅੱਠ ਪ੍ਰਤੀਭਾਗੀ ਫਾਈਨਲ ਤੱਕ ਦੇ ਲਈ ਚੁਣੇ ਗਏ ਅਤੇ ਹੁਣ ਇਨ੍ਹਾਂ ਅੱਠਾਂ ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਇੱਕ ਅਗਸਤ ਨੂੰ ਹੋਵੇਗਾ। ਜਿਨ੍ਹਾਂ ਚੋਂ ਇੱਕ ਖੁਸ਼ਕਿਸਮਤ ਬਣੇਗਾ ‘ਸੁਰਤਾਜ ਆਫ਼ ਪੰਜਾਬ’। 


© Copyright Galactic Television & Communications Pvt. Ltd. 2026. All rights reserved.