ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਵਿਵਾਦਾਂ ‘ਚ ਘਿਰੇ, ਗਾਇਕ ਖਿਲਾਫ ਕੁੱਮਟਾਰ, ਜਬਰਨ ਬੰਦੀ ਬਨਾਉਣ ਸਣੇ ਕਈ ਗੰਭੀਰ ਇਲਜ਼ਾਮ, ਮਾਮਲਾ ਦਰਜ

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਇੱਕ ਵਾਰ ਮੁੜ ਤੋਂ ਵਿਵਾਦਾਂ ‘ਚ ਘਿਰ ਗਏ ਹਨ।ਉਨ੍ਹਾਂ ਦੇ ਖਿਲਾਫ ਮੁਹਾਲੀ ਦੇ ਮਟੌਰ ਥਾਣੇ ‘ਚ ਕੁੱਟਮਾਰ, ਜ਼ਬਰਦਸਤੀ ਬੰਧਕ ਬਨਾਉਣ ਅਤੇ ਹਥਿਆਰਾਂ ਦੇ ਇਸਤੇਮਾਲ ਦੇ ਇਲਜ਼ਾਮ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਕਾਰਵਾਈ ਮੈਲੋਡੀ ਹਾਊਸ ਮਿਊਜ਼ਿਕ ਕੰਪਨੀ ਦੇ ਸੰਚਾਲਕ ਰੇਅਮੰਤ ਮਰਵਾਹਾ ਦੀ ਸ਼ਿਕਾਇਤ ਦੇ ਅਧਾਰ ‘ਤੇ ਕੀਤੀ ਹੈ।

By  Shaminder Kaur Kaler July 24th 2026 01:03 PM

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਇੱਕ ਵਾਰ ਮੁੜ ਤੋਂ ਵਿਵਾਦਾਂ ‘ਚ ਘਿਰ ਗਏ ਹਨ।ਉਨ੍ਹਾਂ ਦੇ ਖਿਲਾਫ ਮੁਹਾਲੀ ਦੇ ਮਟੌਰ ਥਾਣੇ ‘ਚ ਕੁੱਟਮਾਰ, ਜ਼ਬਰਦਸਤੀ ਬੰਧਕ ਬਨਾਉਣ ਅਤੇ ਹਥਿਆਰਾਂ ਦੇ ਇਸਤੇਮਾਲ ਦੇ ਇਲਜ਼ਾਮ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਕਾਰਵਾਈ ਮੈਲੋਡੀ ਹਾਊਸ ਮਿਊਜ਼ਿਕ ਕੰਪਨੀ ਦੇ ਸੰਚਾਲਕ ਰੇਅਮੰਤ ਮਰਵਾਹਾ ਦੀ ਸ਼ਿਕਾਇਤ ਦੇ ਅਧਾਰ ‘ਤੇ ਕੀਤੀ ਹੈ।

ਸ਼ਿਕਾਇਤਕਰਤਾ ਦਾ ਇਲਜ਼ਾਮ 

ਸ਼ਿਕਾਇਤ ਕਰਤਾ ਨੇ ਇਲਜ਼ਾਮ ਲਗਾਇਆ ਹੈ ਕਿ ਟੀ-ਸੀਰੀਜ਼ ਦੇ ਨਾਲ ਗਾਣਿਆਂ ਦੀ ਡੀਲ ਨਾ ਹੋਣ ਦੀ ਰੰਜਿਸ਼ ਦੇ ਕਾਰਨ ਗਾਇਕ ਦੇ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਪੀੜਤ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਸ ਨੂੰ ਪਿਸਤੌਲ ਵਿਖਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ।

ਪੁਲਿਸ ਮੁਤਾਬਕ ਇਹ ਘਟਨਾ ਮੁਹਾਲੀ ਦੇ ਸੈਕਟਰ ਸੱਤਰ ‘ਚ ਇੱਕ ਫਲੈਟ ‘ਚ ਹੋਈ ਹੈ। ਜਿੱਥੇ ਰੇਅਮੰਤ ਮਰਵਾਹਾ ਪਿਛਲੇ ਪੰਜ ਸਾਲਾਂ ਤੋਂ ਆਪਣੀ ਮੈਲੋਡੀ ਨਾਮਕ ਮਿਊਜ਼ਿਕ ਕੰਪਨੀ ਚਲਾ ਰਹੇ ਹਨ। ਪੀੜਤ ਮੁਤਾਬਕ ਪਿਛਲੇ ਪੰਜ ਛੇ ਮਹੀਨੇ ਤੋਂ ਗਾਇਕ ਨੇ ਟੀ-ਸੀਰੀਜ਼ ‘ਚ ਗਾਣਿਆਂ ਦੀ ਰਿਕਾਰਡਿੰਗ ਦੀ ਡੀਲ ਕਰਨ ਦੇ ਲਈ ਉਨ੍ਹਾਂ ਦੇ ਨਾਲ ਸੰਪਰਕ ਸਾਧਿਆ ਸੀ ।

ਪਰ ਕਿਸੇ ਕਾਰਨ ਇਹ ਡੀਲ ਸਿਰੇ ਨਹੀਂ ਚੜ੍ਹੀ।ਇਸੇ ਗੱਲ ਤੋਂ ਗਾਇਕ ਉਸ ਦੇ ਨਾਲ ਨਰਾਜ਼ ਹੋ ਗਿਆ ਤੇ ਬਹਿਸ ਤੋਂ ਬਾਅਦ ਉਸ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਤੇ ਪਿਸਤੌਲ ਵੀ ਤਾਣ ਦਿੱਤਾ।ਪੁਲਿਸ ਨੇ ਇਸ ਮਾਮਲੇ ‘ਚ ਹੁਣ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

© Copyright Galactic Television & Communications Pvt. Ltd. 2026. All rights reserved.