logo
logo

ਸਿਰ ‘ਤੇ ਦਸਤਾਰ ਸਜਾ ਕੇ ਪੰਜਾਬ ਪਹੁੰਚੇ ਅਦਾਕਾਰ ਸੰਨੀ ਦਿਓਲ, ਫਗਵਾੜਾ ਹੋਟਲ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ

ਸੰਨੀ ਦਿਓਲ ਹਿਮਾਚਲ ਦੀਆਂ ਹੁਸੀਨ ਵਾਦੀਆਂ ਦੀ ਸੈਰ ਤੋਂ ਬਾਅਦ ਹੁਣ ਪੰਜਾਬ ਪਹੁੰਚ ਚੁੱਕੇ ਹਨ।ਹੁਣ ਉਨ੍ਹਾਂ ਦੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਇਨ੍ਹਾਂ ਤਸਵੀਰਾਂ ‘ਚ ਤੁਸੀਭ ਵੇਖ ਸਕਦੇ ਹੋ ਕਿ ਸੰਨੀ ਦਿਓਲ ਨੇ ਸਿਰ ‘ਤੇ ਚਿੱਟੇ ਰੰਗ ਦੀ ਦਸਤਾਰ ਸਜਾਈ ਹੋਈ ਹੈ। ਉਹ ਫਗਵਾੜਾ ਦੇ ਇੱਕ ਆਲੀਸ਼ਾਨ ਹੋਟਲ ‘ਚ ਪਹੁੰਚੇ ਹਨ ਅਤੇ ਹੋਟਲ ਦੇ ਵੱਲੋਂ ਇਸ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ।

ਜਿਸ ‘ਚ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਜਾ ਰਿਹਾ ਹੈ।ਬਾਲੀਵੁੱਡ ਦੇ ਦਿੱਗਜ ਅਦਾਕਾਰ ਸੰਨੀ ਦਿਓਲ ਦਾ ਫਗਵਾੜਾ ਸਥਿਤ Radison Hotel  ਵਿਖੇ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਹੋਟਲ ਵੱਲੋਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਨਾਲ ਬਿਤਾਏ ਖਾਸ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਖੁਸ਼ੀ ਅਤੇ ਮਾਣ ਦਾ ਪ੍ਰਗਟਾਵਾ ਕੀਤਾ ਗਿਆ। 

ਸੰਨੀ ਦਿਓਲ ਦਾ ਵਰਕ ਫ੍ਰੰਟ 

ਸੰਨੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਦਹਾਕਿਆਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਹ ਆਪਣੀ ਫ਼ਿਲਮ ਸੂਰਿਆ ਨੂੰ ਲੈ ਕੇ ਚਰਚਾ ‘ਚ ਹਨ ਤੇ ਕੱਲ੍ਹ ਨੂੰ ਸਿਨੇਮਾਂ ਘਰਾਂ ‘ਚ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਉਹ ਪ੍ਰੀਤੀ ਜ਼ਿੰਟਾ ਦੇ ਨਾਲ ਫ਼ਿਲਮ ‘ਬਟਵਾਰਾ 1947’ ‘ਚ ਨਜ਼ਰ ਆਏ ਸਨ। 

 

- GTC Pollywood

Top Stories