logo
logo

ਕੀ ਮਿਸ ਪੂਜਾ ਦੇ ਘਰ ਮੁੜ ਤੋਂ ਪੁੱਤ ਨੇ ਲਿਆ ਜਨਮ ? ਗਾਇਕਾ ਦੀ ਟੀਮ ਨੇ ਤਸਵੀਰ ਕੀਤੀ ਸਾਂਝੀ

ਗਾਇਕਾ ਮਿਸ ਪੂਜਾ ਦੀ ਇੱਕ ਤਸਵੀਰ ਉਨ੍ਹਾਂ ਦੀ ਟੀਮ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਜਿਸ ‘ਚ ਗਾਇਕਾ ਨਵ-ਜਨਮੇ ਬੱਚੇ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਗਾਇਕਾ ਦੀ ਟੀਮ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ ਅਤੇ ਤਸਵੀਰ ਦੇ ਨਾਲ ਲਿਖਿਆ “ਲਾਈਫ”।ਇਸ ਤਸਵੀਰ ਦੇ ਨਾਲ ਕੁਝ ਹੈਸ਼ਟੈਗਸ ‘ਚ ਮਿਸ ਪੂਜਾ ਨੂੰ ਟੈਗ ਕਰਦੇ ਹੋਏ ਲਿਖਿਆ ਗਿਆ ਹੈ ਨਿਊ ਬੇਬੀ ਬੁਆਏ।ਜਿਸ ਤੋਂ ਲੱਗਦਾ ਹੈ ਕਿ ਮਿਸ ਪੂਜਾ ਦੇ ਘਰ ਮੁੜ ਤੋਂ ਪੁੱਤਰ ਨੇ ਜਨਮ ਲਿਆ ਹੈ।

ਹਾਲਾਂਕਿ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।ਇਸ ਤੋਂ ਇਲਾਵਾ ਟੀਮ ਦੇ ਵੱਲੋਂ ਨਵ-ਜਨਮੇ ਬੱਚੇ ਦੇ ਨਾਲ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਗਿਆ ਹੈ।

ਮਿਸ ਪੂਜਾ ਦਾ ਵਰਕ ਫ੍ਰੰਟ 

ਮਿਸ ਪੂਜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਜਿਸ ‘ਚ ਝੋਨਾ ਲਾਉਣਾ ਛੱਡ ਦੇਣਾ, ਪੈਟਰੋਲ, ਸੀਟੀ ਮਾਰ ਕੇ ਵਜਾਉਣੋਂ ਹੱਟ ਜਾ ਸਣੇ ਕਈ ਹਿੱਟ ਗੀਤ ਗਾਏ ਹਨ।

- GTC Pollywood

Top Stories