ਸਮਾਂ ਕਦੋਂ ਕਿਵੇਂ ਦਾ ਆ ਜਾਵੇ ਇਸ ਦਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੁੰਦਾ । ਕਦੇ ਫ਼ਿਲਮਾਂ ਦੀ ਚਕਾਚੌਂਧ ਦਾ ਚਮਕਦਾ ਚਿਹਰਾ ਅੱੱਜ ਦੋ ਵਕਤ ਦੀ ਰੋਟੀ ਲਈ ਵੀ ਮੁਹਤਾਜ਼ ਹੋ ਚੁੱਕਿਆ ਹੈ ਅਤੇ ਆਪਣੇ ਜ਼ਿੰਦਗੀ ਦੇ ਦਿਨ ਇੱਕ ਬਿਰਧ ਆਸ਼ਰਮ ‘ਚ ਕੱਟਣ ਦੇ ਲਈ ਮਜਬੂਰ ਹੈ। ਅਸੀਂ ਗੱਲ ਕਰ ਰਹੇ ਹਾਂ ਸੌ ਤੋਂ ਜ਼ਿਆਦਾ ਫ਼ਿਲਮਾਂ ‘ਚ ਕੰਮ ਕਰਨ ਵਾਲੇ ਸਾਊਥ ਅਦਾਕਾਰ ਮੋਹਨ ਸ਼ਰਮਾ ਬਾਰੇ । ਜੋ ਇਨ੍ਹੀਂ ਦਿਨੀਂ ਬਿਰਧ ਆਸ਼ਰਮ ‘ਚ ਆਪਣੇ ਦਿਨ ਕੱਟ ਰਹੇ ਹਨ।
Add GTC Pollywood on Google
ਸਮਾਂ ਕਦੋਂ ਕਿਵੇਂ ਦਾ ਆ ਜਾਵੇ ਇਸ ਦਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੁੰਦਾ । ਕਦੇ ਫ਼ਿਲਮਾਂ ਦੀ ਚਕਾਚੌਂਧ ਦਾ ਚਮਕਦਾ ਚਿਹਰਾ ਅੱੱਜ ਦੋ ਵਕਤ ਦੀ ਰੋਟੀ ਲਈ ਵੀ ਮੁਹਤਾਜ਼ ਹੋ ਚੁੱਕਿਆ ਹੈ ਅਤੇ ਆਪਣੇ ਜ਼ਿੰਦਗੀ ਦੇ ਦਿਨ ਇੱਕ ਬਿਰਧ ਆਸ਼ਰਮ ‘ਚ ਕੱਟਣ ਦੇ ਲਈ ਮਜਬੂਰ ਹੈ। ਅਸੀਂ ਗੱਲ ਕਰ ਰਹੇ ਹਾਂ ਸੌ ਤੋਂ ਜ਼ਿਆਦਾ ਫ਼ਿਲਮਾਂ ‘ਚ ਕੰਮ ਕਰਨ ਵਾਲੇ ਸਾਊਥ ਅਦਾਕਾਰ ਮੋਹਨ ਸ਼ਰਮਾ ਬਾਰੇ । ਜੋ ਇਨ੍ਹੀਂ ਦਿਨੀਂ ਬਿਰਧ ਆਸ਼ਰਮ ‘ਚ ਆਪਣੇ ਦਿਨ ਕੱਟ ਰਹੇ ਹਨ। ਆਪਣੇ ਬੁਰੇ ਵਕਤ ‘ਚ ਉਨ੍ਹਾਂ ਨੇ ਸੀਐੱਮ ਵਿਜੈ ਥਲਪਤੀ ਨੂੰ ਮਦਦ ਦੀ ਗੁਹਾਰ ਲਗਾਈ ਹੈ।
1970 ਦੇ ਦਹਾਕੇ ‘ਚ ਕੰਮ ਕਰਨਾ ਕੀਤਾ ਸ਼ੁਰੂ
ਅਦਾਕਾਰ ਮੋਹਨ ਸ਼ਰਮਾ ਨੇ ਸੱਤਰ ਦੇ ਦਹਾਕੇ ‘ਚ ਫ਼ਿਲਮਾਂ ‘ਚ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਨੇ ਬਤੌਰ ਪ੍ਰੋਡਿਊਸਰ ਵੀ ਕੰਮ ਕੀਤਾ ਹੈ।ਪਰ ਇਸੇ ਦੌਰਾਨ ਉਨ੍ਹਾਂ ਦੀਆਂ ਕਈ ਫ਼ਿਲਮਾਂ ਫਲਾਪ ਹੋ ਗਈਆਂ ਅਤੇ ਇਸੇ ਕਾਰਨ ਉਨ੍ਹਾਂ ਨੂੰ ਆਪਣਾ ਘਰ ਤੱਕ ਗੁਆਉਣਾ ਪੈ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ ਅਤੇ ਇਸ ਬਾਰੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਇੱਕ ਇੰਟਰਵਿਊ ‘ਚ ਵੀ ਖੁਲਾਸਾ ਕੀਤਾ ਸੀ । ਇਸ ਦੌਰਾਨ ਅਦਾਕਾਰ ਨੇ ਆਪਣੀ ਸਿਹਤ ਨੂੰ ਲੈ ਕੇ ਵੀ ਗੱਲਬਾਤ ਕੀਤੀ ਸੀ ਕਿ ਉਨ੍ਹਾਂ ਦਾ ਚੱਲਣਾ ਫਿਰਨਾ ਵੀ ਮੁਸ਼ਕਿਲ ਹੋ ਚੁੱਕਿਆ ਹੈ।ਸਰਜਰੀ ਤੇ ਇਲਾਜ ‘ਤੇ ਉਹਨਾਂ ਦਾ ਹਜ਼ਾਰਾਂ ਰੁਪਏ ਖਰਚ ਹੋ ਰਿਹਾ ਹੈ। ਇਸ ਤੋਂ ਇਲਾਵਾ ਸਿਹਤ ਨਾਲ ਸਬੰਧਤ ਕਈ ਬੀਮਾਰੀਆਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈ ਰਿਹਾ ਹੈ।
ਅਦਾਕਾਰਾ ਜੈ ਲਲਿਤਾ ਦੇ ਸਨ ਗੁਆਂਢੀ
ਮੋਹਨ ਸ਼ਰਮਾ ਤਾਮਿਲਨਾਡੂ ਦੀ ਮਸ਼ਹੂਰ ਅਦਾਕਾਰਾ ਜੈ ਲਲਿਤਾ ਦੇ ਗੁਆਂਢੀ ਸਨ ਅਤੇ ਕਦੇ ਉਨ੍ਹਾਂ ਦਾ ਘਰ ਚੇਨਈ ਦੇ ਪਾਸ਼ ਇਲਾਕੇ ਪੋਏਸ ਗਾਰਡਨ ‘ਚ ਹੋਇਆ ਕਰਦਾ ਸੀ, ਪਰ ਆਰਥਿਕ ਤੰਗੀ ਦੇ ਚੱਲਦਿਆਂ ਉਨ੍ਹਾਂ ਨੂੰ ਇਹ ਘਰ ਵੇਚਣਾ ਪਿਆ ਸੀ ।
- GTC Pollywood