ਵਾਮਿਕਾ ਗੱਬੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਆਪਣੇ ਪ੍ਰੋਜੈਕਟਸ ਦੇ ਬਾਰੇ ਅਕਸਰ ਫੈਨਸ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ।ਉਨ੍ਹਾਂ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਕਿਸੇ ਪ੍ਰੋਜੈਕਟ ਦੇ ਲਈ ਮੇਕਅੱਪ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ। ਵਾਮਿਕਾ ਗੱਬੀ ਨੇ ਲਿਖਿਆ “ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਇਹ ਮੈਂ ਹਾਂ!ਮੈਨੂੰ ਅੱਜ ਵੀ ਉਹ ਪਹਿਲਾ ਪਲ ਯਾਦ ਹੈ, ਜਦੋਂ ਮੈਂ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਿਆ ਸੀ।
Add GTC Pollywood on Google

_1044d20a1c50dd82598882c587f8685b_1280X720.webp)
ਚਿਹਰੇ ’ਤੇ ਪ੍ਰੋਸਥੈਟਿਕ ਮੇਕਅੱਪ ਅਤੇ ਕੱਪੜਿਆਂ ਦੇ ਹੇਠਾਂ ਪੈਡਿੰਗ ਲੱਗੀ ਹੋਈ ਸੀ। ਮੈਂ ਖ਼ੁਦ ਨੂੰ ਵੀ ਮੁਸ਼ਕਿਲ ਨਾਲ ਪਛਾਣ ਸਕੀ ਸੀ। ਇਹ ਅਹਿਸਾਸ ਬਹੁਤ ਹੀ ਅਜੀਬ ਅਤੇ ਹੈਰਾਨੀਜਨਕ ਸੀ। ਸੱਚ ਦੱਸਾਂ ਤਾਂ ਇਸ ਫ਼ਿਲਮ ਲਈ ਹਾਂ ਕਹਿਣ ਤੋਂ ਮੈਂ ਬਹੁਤ ਡਰ ਰਹੀ ਸੀ। ਮੇਰੇ ਕੋਲ ਇਨਕਾਰ ਕਰਨ ਦੇ ਕਈ ਕਾਰਨ ਸਨ… ਪਰ ਜਦੋਂ ਮੈਂ ਇਸ ਦੀ ਸਕ੍ਰਿਪਟ ਪੜ੍ਹੀ, ਤਾਂ ਮੈਨੂੰ ਇਸ ਫ਼ਿਲਮ ਲਈ ਹਾਂ ਕਹਿਣ ਦੇ ਹੋਰ ਵੀ ਵੱਧ ਕਾਰਨ ਮਿਲ ਗਏ।

ਅਦਾਕਾਰਾ ਨੇ ਅੱਗੇ ਲਿਖਿਆ “ਪਹਿਲੀ ਵਾਰ ਮੈਨੂੰ ਤਿੰਨ ਦਹਾਕਿਆਂ ਤੱਕ ਇੱਕ ਔਰਤ ਦੀ ਜ਼ਿੰਦਗੀ ਜਿਊਣ ਦਾ ਮੌਕਾ ਮਿਲਿਆ। ਉਸ ਦੇ ਚਿਹਰੇ ਨੂੰ ਉਮਰ ਦੇ ਨਾਲ ਬਦਲਦੇ ਦੇਖਣਾ, ਉਸ ਦੇ ਸਰੀਰ ਵਿੱਚ ਆਉਣ ਵਾਲੀਆਂ ਤਬਦੀਲੀਆਂ, ਉਸ ਦੇ ਸੁਪਨਿਆਂ ਦਾ ਬਦਲਣਾ ਅਤੇ ਉਸ ਦੀ ਹਿੰਮਤ ਦੇ ਨਵੇਂ ਅਰਥ ਸਮਝਣਾ… ਇਹ ਸਭ ਮੇਰੇ ਲਈ ਬੇਹੱਦ ਖ਼ਾਸ ਤਜਰਬਾ ਸੀ।ਇੱਕ ਅਜਿਹੀ ਔਰਤ ਦਾ ਸਫ਼ਰ, ਜੋ ਆਪਣੇ ੩੦ਵੇਂ ਦਹਾਕੇ ਵਿੱਚ ਕੁਝ ਹੋਰ ਸੀ ਅਤੇ ਜ਼ਿੰਦਗੀ ਦੇ ਤਜਰਬਿਆਂ ਨੇ ਉਸ ਨੂੰ ੫੦ਵੇਂ ਦਹਾਕੇ ਤੱਕ ਇੱਕ ਬਿਲਕੁਲ ਵੱਖਰੀ ਸ਼ਖ਼ਸੀਅਤ ਬਣਾ ਦਿੱਤਾ”।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਮੇਕਅੱਪ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ।
ਫ਼ਿਲਮ ‘ਪ੍ਰਹਾਰ’ ਲਈ ਅਪਣਾਇਆ ਲੁੱਕ
ਅਦਾਕਾਰਾ ਵਾਮਿਕਾ ਗੱਬੀ ਨੇ ਫ਼ਿਲਮ ‘ਪ੍ਰਹਾਰ’ ਦੇ ਲਈ ਇਹ ਲੁੱਕ ਅਪਣਾਇਆ ਹੈ।ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਰਾਜ ਕੁਮਾਰ ਰਾਵ ਨਜ਼ਰ ਆ ਰਹੇ ਹਨ ਅਤੇ ਇਸ ਤੋਂ ਇਲਾਵਾ ਜੈਦੀਪ ਅਹਿਲਾਵਤ, ਸਿਕੰਦਰ ਖੇਰ, ਲਲਿਤ ਪ੍ਰਭਾਕਰ ਸਣੇ ਕਈ ਕਲਾਕਾਰਾਂ ਨੇ ਫ਼ਿਲਮ ‘ਚ ਕੰਮ ਕੀਤਾ ਹੈ।
- GTC Pollywood