logo
logo

ਗਣੇਸ਼ ਚਤੁਰਥੀ ‘ਤੇ ਕਪਿਲ ਸ਼ਰਮਾ ਦੇ ਘਰ ਲੱਗੀਆਂ ਰੌਣਕਾਂ, ਗਾਇਕਾ ਅਫਸਾਨਾ ਖ਼ਾਨ, ਮੀਕਾ ਸਿੰਘ ਸਣੇ ਕਈ ਸਿਤਾਰਿਆਂ ਨੇ ਲਗਾਈਆਂ ਰੌਣਕਾਂ

ਗਣੇਸ਼ ਚਤੁਰਥੀ ਦੇ ਮੌਕੇ ‘ਤੇ ਕਾਮੇਡੀਅਨ ਕਪਿਲ ਸ਼ਰਮਾ ਦੇ ਘਰ ਕਈ ਸੈਲੀਬ੍ਰੇਟੀਜ਼ ਪਹੁੰਚੇ। ਇਸ ਮੌਕੇ ‘ਤੇ ਗਾਇਕਾ ਅਫਸਾਨਾ ਖ਼ਾਨ ਆਪਣੇ ਪਤੀ ਸਾਜ਼ ਦੇ ਨਾਲ ਪਹੁੰਚੀ। ਇਸ ਤੋਂ ਇਲਾਵਾ ਗਾਇਕ ਮੀਕਾ ਸਿੰਘ ਸਣੇ ਹੋਰ ਕਈ ਬਾਲੀਵੁੱਡ ਹਸਤੀਆਂ ਨੇ ਵੀ ਕਪਿਲ ਸ਼ਰਮਾ ਦੇ ਘਰ ‘ਚ ਆਯੋਜਿਤ ਕੀਤੇ ਪ੍ਰੋਗਰਾਮ ‘ਚ ਭਾਗ ਲਿਆ।ਅਫਸਾਨਾ ਖ਼ਾਨ ਨੇ ਗਣਪਤੀ ਉਤਸਵ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ।

ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ “ਗਣਪਤੀ ਬੱਪਾ ਸਭ ਦੇ ਜੀਵਨ ਵਿੱਚ ਬੇਅੰਤ ਖੁਸ਼ੀਆਂ, ਪਿਆਰ, ਸੁੱਖ ਅਤੇ ਸਮ੍ਰਿੱਧੀ ਲੈ ਕੇ ਆਉਣ। ਹਰ ਘਰ ਵਿੱਚ ਹਮੇਸ਼ਾ ਖੁਸ਼ਹਾਲੀ ਵੱਸਦੀ ਰਹੇ, ਹਰ ਕੋਈ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੇ ਅਤੇ ਬੱਪਾ ਦਾ ਆਸ਼ੀਰਵਾਦ ਸਦਾ ਸਭ ਉੱਤੇ ਬਣਿਆ ਰਹੇ।

ਗਣਪਤੀ ਬੱਪਾ ਦੇ ਪਾਵਨ ਆਸ਼ੀਰਵਾਦ ਨਾਲ ਅੱਜ ਦਾ ਦਿਨ ਹੋਰ ਵੀ ਖਾਸ ਅਤੇ ਯਾਦਗਾਰ ਬਣ ਗਿਆ। ਗਣੇਸ਼ ਚਤੁਰਥੀ ਦੇ ਪਵਿੱਤਰ ਮੌਕੇ ‘ਤੇ ਕਪਿਲ ਪਾਜੀ ਅਤੇ ਗਿੰਨੀ ਭਾਬੀ ਦੇ ਘਰ ਬੱਪਾ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਉੱਥੇ ਪਿਆਰ, ਖੁਸ਼ੀਆਂ, ਹਾਸੇ-ਮਜ਼ਾਕ ਅਤੇ ਖੂਬ ਸਾਰੀ ਮਸਤੀ ਨਾਲ ਭਰਿਆ ਬਹੁਤ ਹੀ ਪਿਆਰਾ ਮਾਹੌਲ ਸੀ।

ਇਸ ਤੋਂ ਬਾਅਦ ਮਿਕਾ ਪਾਜੀ ਦੇ ਘਰ ਗਣਪਤੀ ਬੱਪਾ ਦੇ ਦਰਸ਼ਨ ਕਰਕੇ ਦਿਲ ਨੂੰ ਬਹੁਤ ਸਕੂਨ ਅਤੇ ਖੁਸ਼ੀ ਮਿਲੀ। ਬੱਪਾ ਦੀ ਭਗਤੀ, ਪਿਆਰ ਅਤੇ ਅਪਣਿਆਂ ਨਾਲ ਬਿਤਾਇਆ ਇਹ ਖੂਬਸੂਰਤ ਸਮਾਂ ਹਮੇਸ਼ਾ ਯਾਦ ਰਹੇਗਾ। ਇਹ ਸ਼ਾਮ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਪਿਆਰ, ਸ਼ਰਧਾ, ਖੁਸ਼ੀਆਂ ਅਤੇ ਖੂਬਸੂਰਤ ਯਾਦਾਂ ਨਾਲ ਭਰਿਆ ਇੱਕ ਅਨਮੋਲ ਪਲ ਬਣ ਗਈ।  ਗਣਪਤੀ ਬੱਪਾ ਮੋਰਿਆ! ਮੰਗਲ ਮੂਰਤੀ ਮੋਰਿਆ”!  

- GTC Pollywood

Top Stories