logo
logo

ਗੀਤਾਜ ਬਿੰਦਰਖੀਆ ਨੇ ਪਿਤਾ ਨੂੰ ਲੈ ਕੇ ਭਾਵੁਕ ਪੋਸਟ ਕੀਤੀ ਸਾਂਝੀ, ਲਿਖਿਆ "ਅਸੀਂ ਕਦੇ ਵੀ ਹਮਦਰਦੀ ਕਾਰਡ ਨੀਂ ਖੇਡਿਆ"

ਸੁਰਜੀਤ ਬਿੰਦਰਖੀਆ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕਾਂ ਚੋਂ ਇੱਕ ਸਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਯਾਦਗਾਰ ਗੀਤ ਦਿੱਤੇ ਹਨ।ਪਰ ਅਫਸੋਸ ਬਹੁਤ ਛੋਟੀ ਜਿਹੀ ਉਮਰ ‘ਚ ਉਨ੍ਹਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ । ਉਨ੍ਹਾਂ ਦੇ ਫੈਨਸ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ ਅਤੇ ਉਹ ਆਪਣੇ ਗੀਤਾਂ ਦੀ ਬਦੌਲਤ ਅੱਜ ਵੀ ਆਪਣੇ ਸਰੋਤਿਆਂ ਦੇ ਦਿਲਾਂ ‘ਚ ਵੱਸਦੇ ਹਨ। ਪਰ ਸਭ ਤੋਂ ਔਖਾ ਹੁੰਦਾ ਹੈ ਪਰਿਵਾਰ ਦੇ ਲਈ। ਜਿਨ੍ਹਾਂ ਨੇ ਕਈ ਸਾਲ ਉਨ੍ਹਾਂ ਤੋਂ ਬਿਨਾਂ ਲੰਘਾਏ ਹਨ। ਸੁਰਜੀਤ ਬਿੰਦਰਖੀਆ ਦੇ ਪੁੱਤਰ ਗੀਤਾਜ ਬਿੰਦਰਖੀਆ ਨੇ ਆਪਣੇ ਪਿਤਾ ਨੂੰ ਲੈ ਕੇ ਭਾਵੁਕ ਪੋਸਟ ਸਾਂਝੀ ਕੀਤੀ ਹੈ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਾਪਿਆਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ “ਤੇਈ ਸਾਲ ਦਾ ਸਫਰ ਬਿਨਾਂ ਡੈਡ ਤੋਂ ਮੈਂ ਮੇਰੀ ਮਾਂ ਤੇ ਭੈਣ ਨੇ ਇੱਕਲਿਆਂ ਹੀ ਤੈਅ ਕੀਤਾ।ਮੈਨੂੰ ਬੜੀ ਹੀ ਹੈਰਾਨੀ ਹੁੰਦੀ ਏ ਕਿ ਜਦੋਂ ਕਈ ਕਹਿੰਦੇ ਹਨ ਕਿ ਬਿੰਦਰਖੀਆ ਫੈਮਿਲੀ ਹਰ ਮੁੱਦੇ ਤੇ ਚੁੱਪ ਰਹਿੰਦੀ ਏ…ਤਾਂ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਜਿਸ ਦਿਨ ਸਾਡੀ ਚੁੱਪ ਟੁੱਟ ਗਈ।

ਉਸ ਦਿਨ ਕਈ ਬੰਦਿਆਂ ਦੇ ਰੰਗ ਉੱਡਣਗੇ।ਬਸ ਅਸੀਂ ਕਦੇ ਵੀ ਹਮਦਰਦੀ ਕਾਰਡ ਨੀਂ ਖੇਡਿਆ। ਬਾਕੀ ਚੱਲੋ ਕਾਫੀ ਚੀਜ਼ਾਂ ਨੇ ਆਉਣ ਵਾਲੇ ਦਿਨਾਂ ‘ਚ। ਕਰਦੇ ਹਾਂ ਸ਼ੇਅਰ ਤੁਹਾਡੇ ਸਭ ਨਾਲ…..ਲਵ ਯੂ ਡੈਡ”। ਗੀਤਾਜ ਬਿੰਦਰਖੀਆ ਦੀ ਇਸ ਪੋਸਟ ‘ਤੇ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਰਿਐਕਸ਼ਨ ਦਿੱਤੇ ਹਨ।  

- GTC Pollywood

Top Stories