logo
logo

ਗੁਲਾਬ ਸਿੱਧੂ ਦੇ ਘਰ ‘ਤੇ ਫਾਈਰਿੰਗ ਕਰਨ ਵਾਲੇ ਗ੍ਰਿਫਤਾਰ, ਪੁਲਿਸ ਜਾਂਚ ‘ਚ ਕਈ ਖੁਲਾਸੇ

ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਕਰਨ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਇਸ ਮਾਮਲੇ ‘ਚ ਪੁਲਿਸ ਨੇ ਬਰਨਾਲਾ ਦੇ ਪਿੰਡ ਪੱਖੋਂ ਕਲਾਂ ਤੋਂ ਧੂੜਕੋਟ ਵੱਲ ਜਾਂਦੀ ਸੜਕ ‘ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਗਾਇਕ ਦੇ ਘਰ ‘ਤੇ ਕੁਝ ਦਿਨ ਪਹਿਲਾਂ ਅੱਧੀ ਰਾਤ ਵੇਲੇ ਕਈ ਫਾਇਰ ਕੀਤੇ ਗਏ ਸਨ ਅਤੇ ਗੋਲੀਆਂ ਉਨ੍ਹਾਂ ਦੇ ਨਵੇਂ ਘਰ ਦੇ ਗੇਟ ‘ਤੇ ਲੱਗੀਆਂ ਸਨ। ਉਸ ਵੇਲੇ ਗੁਲਾਬ ਸਿੱਧੂ ਘਰ ਤੋਂ ਬਾਹਰ ਕਿਤੇ ਗਏ ਹੋਏ ਸਨ । ਉਸ ਵੇਲੇ ਘਰ ‘ਚ ਉਨ੍ਹਾਂ ਦੇ ਮਾਪੇ, ਪਤਨੀ ਤੇ ਬੱਚੇ ਮੌਜੂਦ ਸਨ। 

ਵਾਰਦਾਤ ਵਾਲੀ ਰਾਤ ਬਾਈਕ ਤੇ ਆਏ ਸਨ ਮੁਲਜ਼ਮ 

ਤਿੰਨੋਂ ਮੁਲਜ਼ਮ ਵਾਰਦਾਤ ਵਾਲੀ ਰਾਤ ਬਾਈਕ ‘ਤੇ ਸਵਾਰ ਹੋ ਕੇ ਆਏ ਸਨ ਅਤੇ ਗਾਇਕ ਦੇ ਘਰ ‘ਤੇ ਕਈ ਫਾਇਰ ਕੀਤੇ ਸਨ । ਸਵੇਰੇ ਪੁਲਿਸ ਨੂੰ ਸ਼ਿਕਾਇਤ ਕਰਨ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ । ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਨਾਲ ਸਬੰਧਤ ਹਨ। 

ਗੁਲਾਬ ਸਿੱਧੂ ਦਾ ਵਰਕ ਫ੍ਰੰਟ 

ਗੁਲਾਬ ਸਿੱਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਇੱਕ ਫ਼ਿਲਮ ‘ਜੁਦਾ’ ‘ਚ ਵੀ ਕੰਮ ਕੀਤਾ ਹੈ । 

- GTC Pollywood

Top Stories