logo
logo

ਕੀ ਹੈਪੀ ਰਾਏਕੋਟੀ ਸੰਨੀ ਦਿਓਲ ਦੇ ਨਾਲ ਲੈ ਕੇ ਆ ਰਹੇ ਹਨ ਕੋਈ ਪ੍ਰੋਜੈਕਟ, ਤਸਵੀਰਾਂ ਕੀਤੀਆਂ ਸਾਂਝੀਆਂ

ਹੈਪੀ ਰਾਏਕੋਟੀ ਨੇ ਸੰਨੀ ਦਿਓਲ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗੀਤਕਾਰ ਨੇ ਲਿਖਿਆ “ਇਸ ਫੋਟੋ ਦੇ ਲਈ ਬਹੁਤ ਮਿਹਨਤ ਕੀਤੀ ਮੈਂ ਤੇ ਮਿਹਨਤ ਤੋਂ ਵੱਧ ਮੇਰੇ ਮਾਲਿਕ ਨੇ ਕਿਰਪਾ ਕੀਤੀ ਹੈ ਤੇ ਉਹ ਮਾਲਿਕ ਦੀ ਕਿਰਪਾ ਦਾ ਹੀ ਅਸਰ ਹੈ।ਬਹੁਤ ਕੁਝ ਲਿਖ ਸਕਦਾ । ਸੰਨੀ ਦਿਓਲ ਭਾਜੀ ਲਈ ਬਸ ਇਹ ਕਹਿਣਾ ਕਿ ਇਨਸਾਨੀਅਤ ਦੀ ਮੂਰਤ ਨੇ।ਤੇ ਇਹ ਮਹਿਜ਼ ਇੱਕ ਫੋਟੋ ਨਹੀਂ, ਦਾਤਾ ਜੀ ਜਾਣਦੇ ਨੇ। ਇਸ ਦੇ ਨਾਲ ਹੀ ਹੈਪੀ ਰਾਏਕੋਟੀ ਨੇ ਗੁਰਪ੍ਰੀਤ ਸਿੰਘ ਪਲਹੇੜੀ ਭਾਜੀ ਆਪ ਜੀ ਜਿਉਂਦੇ ਵੱਸਦੇ ਰਹੋ”।

ਹੈਪੀ ਰਾਏਕੋਟੀ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਕਿਆਸ ਲਗਾ ਰਹੇ ਹਨ ਕਿ ਦੋਵੇਂ ਕਲਾਕਾਰ ਕੁਝ ਨਵਾਂ ਲੈ ਕੇ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਫ਼ਿਲਹਾਲ ਕਿਆਸਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ।

ਹੈਪੀ ਰਾਏਕੋਟੀ ਦਾ ਵਰਕ ਫ੍ਰੰਟ 

ਹੈਪੀ ਰਾਏਕੋਟੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਵੱਲੋਂ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਆਵਾਜ਼ ‘ਚ ਵੀ ਕਈ ਗੀਤ ਰਿਲੀਜ਼ ਕੀਤੇ ਹਨ।

- GTC Pollywood

Top Stories