logo
logo

ਹਾਰਡੀ ਸੰਧੂ ਨੇ ਮਨਾਇਆ ਜਨਮ ਦਿਨ, ਤਸਵੀਰਾਂ ਕੀਤੀਆਂ ਸਾਂਝੀਆਂ

ਹਾਰਡੀ ਸੰਧੂ ਨੇ ਆਪਣਾ ਜਨਮ ਦਿਨ ਮਨਾਇਆ । ਆਪਣੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨੇ ਬਹੁਤ ਹੀ ਸਾਦਗੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਜਨਮ ਦਿਨ ਮਨਾਇਆ । ਸੋਸ਼ਲ ਮੀਡੀਆ ਤੇ ਗਾਇਕ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਹਾਰਡੀ ਸੰਧੂ ਦਾ ਅਸਲ ਨਾਂਅ ਹਰਦਵਿੰਦਰ ਸਿੰਘ ਸੰਧੂ ਹੈ, ਪਰ ਇੰਡਸਟਰੀ ‘ਚ ਉਨ੍ਹਾਂ ਨੂੰ ਹਾਰਡੀ ਸੰਧੂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। 

ਹਾਰਡੀ ਸੰਧੂ ਦਾ ਵਰਕ ਫ੍ਰੰਟ 

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਕ੍ਰਿਕੇਟਰ ਕੀਤੀ ਸੀ। ਪਰ ਕ੍ਰਿਕੇਟ ਦੇ ਮੈਦਾਨ ‘ਚ ਉਨ੍ਹਾਂ ਦੇ ਨਾਲ ਇੱਕ ਹਾਦਸਾ ਹੋ ਗਿਆ ਸੀ ।

ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਉਨ੍ਹਾਂ ਨੂੰ ਕਿਸੇ ਹੋਰ ਖੇਤਰ ‘ਚ ਕਰੀਅਰ ਬਨਾਉਣ ਦੀ ਸਲਾਹ ਦਿੱਤੀ ਗਈ ਤੇ ਫਿਰ ਹਾਰਡੀ ਸੰਧੂ ਨੇ ਕਰੀਅਰ ਗਾਇਕੀ ਦੇ ਤੌਰ ‘ਤੇ ਚੁਣਿਆ ।ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਬੈਕ ਬੋਨ ਗੀਤ ਦੇ ਨਾਲ ਉਨ੍ਹਾਂ ਨੂੰ ਪਛਾਣ ਮਿਲੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ।

- GTC Pollywood

Top Stories