logo
logo

ਪਹਿਲੀ ਹੀ ਫਿਲਮ ਨਾਲ ਹਿੰਮਤ ਸੰਧੂ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਮਿਲਿਆ ‘Best Debut Actor 2026’ ਐਵਾਰਡ, ਪੋਸਟ ਸਾਂਝੀ ਕਰ ਪ੍ਰਗਟਾਇਆ ਧੰਨਵਾਦ

ਹਿੰਮਤ ਸੰਧੂ ਆਪਣੇ ਗੀਤਾਂ ਨੂੰ ਲੈ ਕੇ ਤਾਂ ਚਰਚਾ ‘ਚ ਰਹਿੰਦੇ ਹੀ ਹਨ। ਪਰ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਚੜ੍ਹਦੀਕਲਾ’ ਰਿਲੀਜ਼ ਹੋਈ ਸੀ। ਇਸ ਫ਼ਿਲਮ ਦੀ ਬਹੁਤ ਚਰਚਾ ਹੋਈ ਸੀ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਰੂਪੀ ਗਿੱਲ ਨਜ਼ਰ ਆਏ ਸਨ ਅਤੇ ਮਈ 2026 ‘ਚ ਉਹ ਪਹਿਲੀ ਵਾਰ ਕਾਨਸ ਫ਼ਿਲਮ ਫੈਸਟੀਵਲ ‘ਚ ਵੀ ਗਏ ਸਨ ।ਹੁਣ ਹਿੰਮਤ ਸੰਧੂ ਲੰਡਨ ‘ਚ ਕਰਵਾਏ ਗਏ ਅਵਾਰਡ ਸ਼ੋਅ ‘ਚ ਹਿੱਸਾ ਲੈਣ ਗਏ ਹਨ। ਬ੍ਰਿਟ ਏਸ਼ੀਆ ਟੀਵੀ ਦੇ ਵੱਲੋਂ ਕਰਵਾਏ ਗਏ ਇਸ ਸਮਾਗਮ ‘ਚ ਪੰਜਾਬੀ ਸਿਨੇਮਾ ਜਗਤ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕਾਂ ਨੇ ਸ਼ਿਰਕਤ ਕੀਤੀ ।

ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਗਾਇਕੀ ਨਾਲ ਖ਼ਾਸ ਪਛਾਣ ਬਣਾਉਣ ਵਾਲੇ ਹਿੰਮਤ ਸੰਧੂ ਹੁਣ ਅਦਾਕਾਰੀ ਦੇ ਖੇਤਰ ਵਿੱਚ ਵੀ ਆਪਣੀ ਕਾਬਲੀਅਤ ਦਾ ਸਬੂਤ ਦੇ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ Best Debut Actor 2026 ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਖ਼ਾਸ ਪ੍ਰਾਪਤੀ ਤੋਂ ਬਾਅਦ ਗਾਇਕ ਅਤੇ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।

ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਹਿੰਮਤ ਸੰਧੂ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਕਿਸੇ ਐਵਾਰਡ ਸਮਾਰੋਹ ਵਿੱਚ ਸ਼ਿਰਕਤ ਕੀਤੀ। ਉਹ ਲੰਡਨ ਵਿੱਚ ਕਰਵਾਏ ਗਏ BritAsia Music & Film Awards 2026 (BAMFA) ਦਾ ਹਿੱਸਾ ਬਣੇ। ਇਸ ਖ਼ਾਸ ਮੌਕੇ 'ਤੇ ਉਨ੍ਹਾਂ ਦੀ ਮੌਜੂਦਗੀ ਨੇ ਸਮਾਗਮ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ।

 

ਦੱਸ ਦੇਈਏ ਕਿ ਇਹ ਸ਼ਾਨਦਾਰ ਸਮਾਰੋਹ ਲੰਡਨ ਦੇ ਮੇਅਫੇਅਰ ਸਥਿਤ ਪ੍ਰਸਿੱਧ The Chancery Rosewood ਵਿਖੇ ਆਯੋਜਿਤ ਕੀਤਾ ਗਿਆ। ਬ੍ਰਿਟਏਸ਼ੀਆ ਟੀਵੀ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬੀ ਸੰਗੀਤ ਅਤੇ ਸਿਨੇਮਾ ਜਗਤ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ।

- GTC Pollywood

Top Stories