ਗੁਰਜੀਤ ਤੂਤ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਾਇਕ ਹਰਫ ਚੀਮਾ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ।ਉਨ੍ਹਾਂ ਨੇ ਗੁਰਜੀਤ ਤੂਤ ਦੇ ਦਿਹਾਂਤ ਦੀ ਖ਼ਬਰ ਸਾਂਝੀ ਕਰਦੇ ਹੋਏ ਭਾਵੁਕ ਨੋਟ ਵੀ ਲਿਖਿਆ ਹੈ “ਜਦੋਂ ਪਹਿਲੀ ਵਾਰ ਕਬੱਡੀ ਨਾਲ ਇਸ਼ਕ ਹੋਇਆ ਇਹਨਾਂ ਦੋ ਭਲਵਾਨਾਂ ਨੂੰ ਖੇਡਦੇ ਦੇਖਿਆ ਇੱਕ ਸੀ ਤੂਤਾਂ ਆਲਾ ਗੁਰਜੀਤ ਤੇ ਦੂਜਾ ਸੀ ਬਿੱਟੂ ਦੁਗਾਲ ।
Add GTC Pollywood on Google

_322ad3eba92aa61130c7adbd424fa7e3_1280X720.webp)
ਖੇਡ ਕਾਹਦੀ ਚਮਤਕਾਰ ਹੀ ਸੀ , ਗੁਰਜੀਤ ਦੀ ਸਵਾ 7 ਫੁੱਟ ਤੇ ਖੜੀ ਉਂਗਲ ਤੇ ਬਿੱਟੂ ਦਾ ਕੈਂਚੀ ਲਾਕੇ ਹੱਥ ਛੱਡ ਦੇਣਾ ਹਮੇਸ਼ਾ ਯਾਦ ਰਹੂ । ਕਈ ਸਾਲ ਪਹਿਲਾਂ ਬਿੱਟੂ ਤੁਰ ਗਿਆ ਹੁਣ ਗੁਰਜੀਤ” ।ਜਿਉਂ ਹੀ ਹਰਫ ਚੀਮਾ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਫੈਨਸ ਨੇ ਵੀ ਗੁਰਜੀਤ ਤੂਤ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਅੱਜ ਹੋਇਆ ਅੰਤਿਮ ਸਸਕਾਰ
ਗੁਰਜੀਤ ਤੂਤ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ‘ਚ ਅੰਤਿਮ ਸਸਕਾਰ ਕੀਤਾ ਗਿਆ । ਜਿਸ ‘ਚ ਵੱਡੀ ਗਿਣਤੀ ‘ਚ ਉਨ੍ਹਾਂ ਦੇ ਪਿੰਡ ਦੇ ਲੋਕ ਪਹੁੰਚੇ ਸਨ । ਉਨ੍ਹਾਂ ਨੂੰ ਅਗਨੀ ਭਰਾ ਨੇ ਦਿੱਤੀ । ਇਸ ਮੌਕੇ ਉਨ੍ਹਾਂ ਦੇ ਭਰਾ ਦੇ ਬੋਲ ਹਰ ਕਿਸੇ ਦਾ ਸੀਨਾ ਛਲਣੀ ਕਰ ਗਏ । ਭਰਾ ਨੇ ਕਿਹਾ ਕਿ ਇਨਸਾਨ ਦੇ ਸਰੀਰ ‘ਚ ਲੀਵਰ, ਕਿਡਨੀਆਂ ਸਟੀਲ ਦੇ ਨਹੀਂ ਬਣੇ ਹੁੰਦੇ । ਇਸ ਲਈ ਨਸ਼ਿਆਂ ਤੋਂ ਦੂਰ ਰਹਿਣ ਦੀ ਨਸੀਹਤ ਵੀ ਉਨ੍ਹਾਂ ਨੇ ਲੋਕਾਂ ਨੂੰ ਦਿੱਤੀ । ਗੁਰਜੀਤ ਤੂਤ ਦੀ ਧੀ, ਮਾਂ ਤੇ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਸੀ।
- GTC Pollywood