logo
logo

ਜਸਪਿੰਦਰ ਨਰੂਲਾ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਸੰਗੀਤਕ ਸਫ਼ਰ ਦੀ ਕੀਤੀ ਸੀ ਸ਼ੁਰੂਆਤ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਜਸਪਿੰਦਰ ਨਰੂਲਾ ਦਾ ਅੱਜ ਜਨਮ ਦਿਨ ਹੈ। ਜਸਪਿੰਦਰ ਨਰੂਲਾ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਗਾਇਕਾਂ ਚੋਂ ਇੱਕ ਹਨ। ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਨ੍ਹਾਂ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਵੱਡਾ ਮੁਕਾਮ ਇੰਡਸਟਰੀ ‘ਚ ਹਾਸਲ ਕੀਤਾ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਸੰਗੀਤਕ ਸਫਰ ਦੇ ਬਾਰੇ ਦੱਸਾਂਗੇ । 

ਘਰੋਂ ਹੀ ਮਿਲੀ ਗਾਇਕੀ ਦੀ ਗੁੜ੍ਹਤੀ

ਜਸਪਿੰਦਰ ਨਰੂਲਾ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਘਰੋਂ ਹੀ ਮਿਲੀ ਸੀ ਅਤੇ ਬਚਪਨ ‘ਚ ਹੀ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਛੋਟੀ ਜਿਹੀ ਉਮਰ ‘ਚ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਗਾਇਕੀ ਦਾ ਇਹ ਸਿਲਸਿਲਾ ਬਦਸਤੂਰ ਜਾਰੀ ਹੈ।

ਉਨ੍ਹਾਂ ਨੇ ਪੰਜਾਬੀ ਹੀ ਨਹੀਂ ਬਾਲੀਵੁੱਡ ਇੰਡਸਟਰੀ ਲਈ ਵੀ ਕਈ ਗੀਤ ਗਾਏ ਹਨ।ਉੱਨੀ ਸੌ ਪਚੱਤਰ ‘ਚ ਉਨ੍ਹਾਂ ਨੇ ਦਮਾਦਮ ਮਸਤ ਕਲੰਦਰ ਗੀਤ ਗਾ ਕੇ ਖੂਬ ਸੁਰਖੀਆਂ ਵਟੋਰੀਆਂ ਸਨ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਚੰਨਾ ਜੁਦਾਈ ਖਾ ਗਈ ਗੀਤ ਵੀ ਬਹੁਤ ਹੀ ਛੋਟੀ ਉਮਰੇ ਦੂਰਦਰਸ਼ਨ ‘ਤੇ ਗਾ ਕੇ ਨਾਮਣਾ ਖੱਟਿਆ ਸੀ ।

 

ਇਸ ਗੀਤ ਨਾਲ ਮਿਲੀ ਪਛਾਣ

ਜਸਪਿੰਦਰ ਨਰੂਲਾ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉੱਥੇ ਹੀ ਬਾਲੀਵੁੱਡ ਇੰਡਸਟਰੀ ‘ਚ ਉਹ ਉਸ ਵੇਲੇ ਚਰਚਾ ‘ਚ ਆਏ ਜਦੋਂ ਉਨ੍ਹਾਂ ਨੇ ਗੀਤ ‘ਪਿਆਰ ਤੋ ਹੋਨਾ ਹੀ ਥਾ’ ਗਾਇਆ।

ਜਿਸ ਲਈ ਉਨ੍ਹਾਂ ਨੂੰ 1999 ‘ਚ ਬੈਸਟ ਫੀਮੇਲ ਪਲੇਬੈਕ ਸਿੰਗਰ ਦਾ ਅਵਾਰਡ ਵੀ ਮਿਲਿਆ ਸੀ । ਇਸ ਦੇ ਨਾਲ ਉਨ੍ਹਾਂ ਦੇ ਵੱਲੋਂ ਮੋਹਬੱਤੇਂ, ਫਿਰ ਭੀ ਦਿਲ ਹੈ ਹਿੰਦੁਸਤਾਨੀ  ਸਣੇ ਕਈ ਫ਼ਿਲਮਾਂ ਦੇ ਲਈ ਗੀਤ ਗਾਏ ਸਨ। 

- GTC Pollywood

Top Stories