logo
logo

ਦਿਵਿਤ ਔਲਕ ਦੀ ਆਤਮਿਕ ਸ਼ਾਂਤੀ ਦੇ ਲਈ ਰਖਵਾਇਆ ਗਿਆ ਪਾਠ, ਜੈਜ਼ੀ ਬੀ ਨੇ ਸਾਂਝਾ ਕੀਤਾ ਵੀਡੀਓ

ਜੈਜ਼ੀ ਬੀ ਦਿਨੇਸ਼ ਔਲਕ ਦੇ ਔਖੇ ਸਮੇਂ ‘ਚ ਉਨ੍ਹਾਂ ਦੇ ਨਾਲ ਭਰਾਵਾਂ ਵਾਂਗ ਖੜ੍ਹੇ ਹੋਏ ਹਨ । ਉਹ ਦਿਵਿਤ ਔਲਕ ਨੂੰ ਆਪਣਾ ਪੁੱਤਰ ਮੰਨਦੇ ਹਨ ਅਤੇ ਆਪਣੇ ਪੁੱਤਰ ਦੀ ਹਰ ਅੰਤਿਮ ਰਸਮ ਨੂੰ ਜੈਜ਼ੀ ਬੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਬੀਤੇ ਦਿਨੀਂ ਉਹ ਦਿਵਿਤ ਦੀਆਂ ਅਸਥੀਆਂ ਲੈ ਕੇ ਪ੍ਰਵਾਹਿਤ ਕਰਨ ਦੇ ਲਈ ਪਹੁੰਚੇ ਸਨ ਅਤੇ ਹੁਣ ਉਨ੍ਹਾਂ ਨੇ ਦਿਵਿਤ ਦੀ ਆਤਮਿਕ ਸ਼ਾਂਤੀ ਦੇ ਲਈ ਪਾਠ ਰਖਵਾਇਆ ਹੈ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

ਜਿਸ ‘ਚ ਭਾਈ ਸਾਹਿਬ ਪਾਠ ਕਰਦੇ ਹੋਏ ਨਜ਼ਰ ਆ ਰਹੇ ਹਨ। ਜੈਜ਼ੀ ਬੀ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਵਾਹਿਗੁਰੂ ਜੀ ਸਾਡੇ ਪੁੱਤਰ ਦਿਵੀਤ ਦਾ ਖਿਆਲ ਰੱਖਿਓ ਜੀ” ।ਜੈਜ਼ੀ ਬੀ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਰਘਵੀਰ ਬੋਲੀ, ਮਿਸ ਪੂਜਾ, ਜੋਤੀ ਨੂਰਾਂ, ਪੀਟਰ ਵਿਰਦੀ ਸਣੇ ਕਈ ਹਸਤੀਆਂ ਨੇ ਰਿਐਕਸ਼ਨ ਦਿੰਦੇ ਹੋਏ ਦਿਵਿਤ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਹੈ। 

ਸੜਕ ਹਾਦਸੇ ‘ਚ ਹੋਈ ਸੀ ਮੌਤ 

ਦਿਵਿਤ ਔਲਖ ਦੀ ਕੁਝ ਦਿਨ ਪਹਿਲਾਂ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ। ਇਸ ਹਾਦਸੇ ‘ਚ ਦਿਵਿਤ ਦੇ ਨਾਲ ਕਾਰ ‘ਚ ਸਵਾਰ ਉਸ ਦੇ ਇੱਕ ਦੋਸਤ ਦਾ ਵੀ ਦਿਹਾਂਤ ਹੋਇਆ ਸੀ । ਬੀਤੇ ਦਿਨੀਂ ਦਿਵਿਤ ਦੀ ਅੰਤਿਮ ਅਰਦਾਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ। 

- GTC Pollywood

Top Stories