logo
logo

ਭਾਈ ਦੂਜ ‘ਤੇ ਮਿਸ ਪੂਜਾ ਨੇ ਆਪਣੇ ਭਰਾ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

ਅੱਜ ਭਾਈ ਦੂਜ ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਭੈਣ ਭਰਾ ਦੇ ਅਟੁੱਟ ਪਿਆਰ ਦੇ ਰਿਸ਼ਤੇ ਦੇ ਪ੍ਰਤੀਕ ਇਸ ਤਿਉਹਾਰ ਤੇ ਭੈਣਾਂ ਆਪਣੇ ਭਰਾ ਨੂੰ ਤਿਲਕ ਲਗਾਉਂਦੀਆਂ ਹਨ ਅਤੇ ਅੱਜ ਇਸ ਤਿਉਹਾਰ ਨੂੰ ਦੁਪਹਿਰ ਤਿੰਨ ਵਜੇ ੫੩ ਮਿੰਟ ਤੱਕ ਮਨਾਇਆ ਜਾਵੇਗਾ। ਪੌਰਾਣਿਕ ਮਾਨਤਾਵਾਂ ਦੇ ਮੁਤਾਬਕ ਇਸੇ ਦਿਨ ਮੌਤ ਦੇ ਦੇਵਤਾ ਯਮਰਾਜ ਆਪਣੀ ਭੈਯ ਯਮੁਨਾ ਦੇ ਬੁਲਾਵੇ ਤੇ ਉਨ੍ਹਾਂ ਦੇ ਘਰ ਭੋਜਨ ਕਰਨ ਗਏ ਸਨ।

ਯਮੁਨਾ ਨੇ ਆਪਣੇ ਭਰਾ ਦਾ ਆਦਰ ਸਤਿਕਾਰ ਕੀਤਾ ਅਤੇ ਤਿਲਕ ਲਗਾਇਆ। ਇਸ ਤੋਂ ਪ੍ਰਸੰਨ ਹੋ ਕੇ ਯਮਰਾਜ ਨੇ ਵਰਦਾਨ ਦਿੱਤਾ ਸੀ ਕਿ ਜੋ ਵੀ ਭਰਾ ਇਸ ਦਿਨ ਆਪਣੀ ਭੈਣ ਦੇ ਘਰ ਜਾ ਕੇ ਤਿਲਕ ਕਰਵਾਏਗਾ ਅਤੇ ਯਮੁਨਾ ਨਦੀ ‘ਚ ਇਸ਼ਨਾਨ ਕਰੇਗਾ ਉਸ ਦੀ ਅਕਾਲ ਮੌਤ ਨਹੀਂ ਹੋਵੇਗੀ”।ਮਿਸ ਪੂਜਾ ਨੇ ਵੀ ਭਾਈ ਦੂਜ ਦੇ ਮੌਕੇ ‘ਤੇ ਆਪਣੇ ਭਰਾ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਸਭ ਨੂੰ ਇਸ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। 

ਮਿਸ ਪੂਜਾ ਦਾ ਵਰਕ ਫ੍ਰੰਟ 

ਮਿਸ ਪੂਜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ  ਸਭ ਤੋਂ ਵੱਧ ਗਾਣੇ ਰਿਕਾਰਡ ਕਰਨ ਦਾ ਰਿਕਾਰਡ ਬਣਾਇਆ ਹੈ।

 

- GTC Pollywood

Top Stories