ਅਦਾਕਾਰਾ ਮੋੋਨਿਕਾ ਗਿੱਲ ਦੀ ਮਹਿੰਦੀ ਦੀ ਰਸਮ ਦੇ ਕਈ ਵੀਡੀਓ ਤੇ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ‘ਚ ਅਦਾਕਾਰਾ ਨੇ ਇਸ ਖ਼ਾਸ ਮੌਕੇ ‘ਤੇ ਮਹਿੰਦੀ ਕਲਰ ਦਾ ਲਹਿੰਗਾ ਤੇ ਚੋਲੀ ਪਾਇਆ ਹੋਇਆ ਸੀ। ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੇ ਇਸ ਖ਼ਾਸ ਦਿਨ ‘ਤੇ ਪਰਿਵਾਰ ਮੈਂਬਰਾਂ ਦੇ ਨਾਲ ਖੂਬ ਡਾਂਸ ਕੀਤਾ । ਜਿਸ ਦੀਆਂ ਕਈ ਤਸਵੀਰਾਂ ਤੇ ਵੀਡੀਓ ਵੀ ਸਾਹਮਣੇ ਆਏ ਹਨ ।
Add GTC Pollywood on Google

_7c4320152d70e340a2909556c0f575c1_1280X720.webp)
ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਵੀਡੀਓ ਵੀ ਸਾਂਝੇ ਕੀਤੇ ਹਨ। ਜਿਸ ‘ਚ ਉਨ੍ਹਾਂ ਦਾ ਪਤੀ ਵੀ ਹੱਥ ‘ਤੇ ਮਹਿੰਦੀ ਲਗਵਾ ਰਿਹਾ ਹੈ ਅਤੇ ਉਸ ਨੇ ਮੋੋਨਿਕਾ ਦਾ ਨਾਂਅ ਆਪਣੇ ਹੱਥ ‘ਤੇ ਲਿਖਵਾਇਆ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮੋਨਿਕਾ ਗਿੱਲ ਨੇ ਆਪਣੇ ਪਤੀ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ।
_7f51f8b1a3c12738c423f87d97a15ee1_1280X720.webp)
ਮੋਨਿਕਾ ਗਿੱਲ ਦਾ ਵਰਕ ਫ੍ਰੰਟ
ਮੋਨਿਕਾ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਬਤੌਰ ਮਾਡਲ ਕਈ ਗੀਤਾਂ ‘ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਜਿਸ ‘ਚ ਯਾਰਾ ਵੇ, ਸਤਿ ਸ੍ਰੀ ਅਕਾਲ ਇੰਗਲੈਂਡ, ਫਿਰੰਗੀ, ਅੰਬਰਸਰੀਆ, ਕਪਤਾਨ, ਸਰਦਾਰ ਜੀ-੨ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ।
- GTC Pollywood