ਨੀਰੂ ਬਾਜਵਾ ਬੇਸ਼ੱਕ ਆਪਣੇ ਕਰੀਅਰ ‘ਚ ਬਿਜ਼ੀ ਰਹਿੰਦੀ ਹੈ, ਪਰ ਆਪਣੇ ਪਰਿਵਾਰ ਦੇ ਲਈ ਉਹ ਸਮਾਂ ਕੱਢ ਹੀ ਲੈਂਦੀ ਹੈ।ਹੁਣ ਅਦਾਕਾਰਾ ਨੇ ਆਪਣੇ ਪਰਿਵਾਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੀ ਭੈਣ ਰੁਬੀਨਾ ਬਾਜਵਾ ਤੇ ਧੀਆਂ ਤੇ ਆਪਣੇ ਭਾਣਜੇ ਦੇ ਨਾਲ ਖਾਣੇ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ।
Add GTC Pollywood on Google
ਨੀਰੂ ਬਾਜਵਾ ਬੇਸ਼ੱਕ ਆਪਣੇ ਕਰੀਅਰ ‘ਚ ਬਿਜ਼ੀ ਰਹਿੰਦੀ ਹੈ, ਪਰ ਆਪਣੇ ਪਰਿਵਾਰ ਦੇ ਲਈ ਉਹ ਸਮਾਂ ਕੱਢ ਹੀ ਲੈਂਦੀ ਹੈ।ਹੁਣ ਅਦਾਕਾਰਾ ਨੇ ਆਪਣੇ ਪਰਿਵਾਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੀ ਭੈਣ ਰੁਬੀਨਾ ਬਾਜਵਾ ਤੇ ਧੀਆਂ ਤੇ ਆਪਣੇ ਭਾਣਜੇ ਦੇ ਨਾਲ ਖਾਣੇ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਨੀਰੂ ਬਾਜਵਾ ਦਾ ਵਰਕ ਫ੍ਰੰਟ
ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ਜੱਟ ਐਂਡ ਜੂਲੀਅਟ, ਕਲੀ ਜੋਟਾ, ਲੌਂਗ ਲਾਚੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਨੀਰੂ ਬਾਜਵਾ ਨੇ ਆਪਣੀ ਸ਼ੁਰੂਆਤ ਬਾਲੀਵੁੱਡ ਤੋਂ ਕੀਤੀ ਸੀ ਅਤੇ ਇਸ ਤੋਂ ਬਾਅਦ ਉਸ ਨੇ ਪੰਜਾਬੀ ਇੰਡਸਟਰੀ ਦਾ ਰੁਖ ਕੀਤਾ ਅਤੇ ਹੁਣ ਉਸ ਦਾ ਨਾਮ ਪੰਜਾਬੀ ਇੰਡਸਟਰੀ ਦੀਆਂ ਨਾਮੀ ਹਸਤੀਆਂ ‘ਚ ਸ਼ੁਮਾਰ ਹੈ।
- GTC Pollywood