ਨਿਰਵੈਰ ਪੰਨੂ ਤੇ ਨੂਰ ਚਾਹਲ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਫ਼ਿਲਮ ਦਾ ਫਸਟ ਲੁੱਕ ਜਾਰੀ ਹੋ ਚੁੱਕਿਆ ਹੈ। ਫ਼ਿਲਮ ‘ਚ ਨਿਰਵੈਰ ਪਨੂੰ ਤੇ ਨੂਰ ਚਹਿਲ ਮੁੱਖ ਭੂਮਿਕਾ ‘ਚ ਦਿਖਾਈ ਦੇਣਗੇ। ਜਤਿੰਦਰ ਮਾਹੌਰ ਦੀ ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ, ਬਲਵਿੰਦਰ ਬੁਲਟ ਤੋਂ ਇਲਾਵਾ ਹੋਰ ਕਈ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।
Add GTC Pollywood on Google

ਇਹ ਫ਼ਿਲਮ ਇਸੇ ਸਾਲ ਅਕਤੂਬਰ ਮਹੀਨੇ ‘ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਲੈ ਕੇ ਫ਼ਿਲਮ ਦੇ ਕਲਾਕਾਰ ਵੀ ਕਾਫੀ ਐਕਸਾਈਟਡ ਹਨ। ਇਸ ਤੋਂ ਇਲਾਵਾ ਨਿਰਵੈਰ ਪਨੂੰ ਇੱਕ ਹੋਰ ਫ਼ਿਲਮ ‘ਚ ਵੀ ਅਦਾਕਾਰੀ ਕਰ ਚੁੱਕੇ ਹਨ।

ਨਿਰਵੈਰ ਪਨੂੰ ਦਾ ਵਰਕ ਫ੍ਰੰਟ
ਨਿਰਵੈਰ ਪਨੂੰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, ਤੇਰੇ ਲਈ, ਪ੍ਰਾਈਮ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ। ਹੁਣ ਉਹ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਜਲਦ ਹੀ ਹਾਜ਼ਰ ਹੋਣਗੇ ।ਫ਼ਿਲਮ ਦੀ ਅਦਾਕਾਰਾ ਨੂਰ ਚਾਹਲ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਗਾਇਕਾ ਹਨ ਅਤੇ ਬਤੌਰ ਮਾਡਲ ਤੇ ਅਦਾਕਾਰ ਵੀ ਕੰਮ ਕਰ ਰਹੇ ਹਨ।
- GTC Pollywood