logo
logo

ਨਿਸ਼ਾ ਬਾਨੋ ਤੇ ਸਮੀਰ ਮਾਹੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

ਨਿਸ਼ਾ ਬਾਨੋ ਤੇ ਸਮੀਰ ਮਾਹੀ ਦੀ ਅੱਜ ਵੈਡਿੰਗ ਐਨੀਵਰਸਰੀ ਹੈ।ਇਸ ਮੌਕੇ ‘ਤੇ ਨਿਸ਼ਾ ਬਾਨੋ ਨੇ ਆਪਣੇ ਪਤੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਪਤੀ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ “ਹੈਪੀ ਮੈਰਿਜ ਐਨੀਵਰਸਰੀ ਹਬੀ।ਲਵ ਯੂ…ਰੱਬ ਸਾਨੂੰ ਦੋਵਾਂ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਵੇ”। ਨਿਸ਼ਾ ਬਾਨੋ ਨੇ ਜਿਉਂ ਹੀ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ।

ਸਮੀਰ ਮਾਹੀ ਤੇ ਨਿਸ਼ਾ ਬਾਨੋ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਸੀ ।ਨਿਸ਼ਾ ਬਾਨੋ ਤੇ ਸਮੀਰ ਮਾਹੀ ਨੇ ਵਿਆਹ ਕਰਵਾਉਣ ਦੇ ਲਈ ਕਾਫੀ ਸਮੱਸਿਆਵਾਂ ਝੱਲੀਆਂ ਸਨ। ਕਿਉਂਕਿ ਸਮੀਰ ਮਾਹੀ ਕਿਸੇ ਹੋਰ ਧਰਮ ਦੇ ਨਾਲ ਸਬੰਧਤ ਹਨ, ਜਦੋਂਕਿ ਨਿਸ਼ਾ ਬਾਨੋ ਹੋਰ ਧਰਮ ਦੇ ਨਾਲ ਸਬੰਧਤ ਹਨ।

ਨਿਸ਼ਾ ਬਾਨੋ ਦੀ ਨਿੱਜੀ ਜ਼ਿੰਦਗੀ  

ਨਿਸ਼ਾ ਬਾਨੋ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਜ਼ਿੰਦਗੀ ‘ਚ ਕਾਫੀ ਉਤਰਾਅ ਚੜ੍ਹਾਅ ਆਏ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਦੇ ਭਰਾ ਦਾ ਦਿਹਾਂਤ ਹੋ ਗਿਆ ਸੀ ।

ਉਸ ਤੋਂ ਬਾਅਦ ਉਹਨਾਂ ਦੇ ਪਿਤਾ ਦੁਨੀਆ ਤੋਂ ਚੱਲ ਵੱਸੇ ਸਨ ਅਤੇ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਮਾਤਾ ਦਾ ਵੀ ਦਿਹਾਂਤ ਹੋ ਗਿਆ ਸੀ । ਮਾਂ ਦੇ ਦਿਹਾਂਤ ਤੋਂ ਬਾਅਦ ਨਿਸ਼ਾ ਬਾਨੋ ਪੂਰੀ ਤਰ੍ਹਾਂ ਟੁੱਟ ਗਏ ਸਨ।

- GTC Pollywood

Top Stories