logo
logo

ਪਦਮਸ਼੍ਰੀ ਹੰਸ ਰਾਜ ਹੰਸ ਦੇ ਪੋਤੇ ਨੇ ਦਾਦੇ ਦੀ ਹਾਜ਼ਰੀ ‘ਚ ਗੀਤ ਗਾ ਕੇ ਲੁੱਟੀ ਮਹਿਫ਼ਿਲ, ਵੀਡੀਓ ਹੋ ਰਿਹਾ ਵਾਇਰਲ

ਗਾਇਕ ਹੰਸ ਰਾਜ ਹੰਸ ਦਾ ਪੋਤਾ ਵੀ ਆਪਣੇ ਦਾਦੇ ਦੇ ਵਾਂਗ ਵਧੀਆ ਗਾਇਕ ਹੈ। ਉਸਦੇ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ। ਜਿਸ ‘ਚ ਉਹ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਬੀਤੇ ਦਿਨ ਉਸ ਨੇ ਮੇਲੇ ਦੇ ਦੌਰਾਨ ਵੀ ਖ਼ਾਨ ਸਾਬ ਦਾ ਗੀਤ ‘ਦਿਲ ਪੇ ਜ਼ਖਮ ਖਾਤੇ ਹੈਂ’ ਗਾਇਆ ਸੀ। ਜਿਸ ਤੋਂ ਬਾਅਦ ਹੁਣ ਉਸ ਨੇ ਆਪਣੇ ਦਾਦੇ ਦੀ ਮੌਜੂਦਗੀ ‘ਚ ਗੀਤ ਗਾ ਕੇ ਸਭ ਦੇ ਦਿਲ ਜਿੱਤੇ ਹਨ।

ਸੋਸ਼ਲ ਮੀਡੀਆ ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਦੇ ਵੱਲੋਂ ਵੀ ਇਸ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ।ਹਰ ਕਿਸੇ ਨੂੰ ਰੈਦਾਨ ਦਾ ਕਿਊਟ ਅੰਦਾਜ਼ ਪਸੰਦ ਆ ਰਿਹਾ ਹੈ। ਦੱਸ ਦਈਏ ਕਿ ਰੈਦਾਨ ਆਪਣੇ ਦਾਦੇ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖਦਾ ਹੋਇਆ ਨਜ਼ਰ ਆਉਂਦਾ ਹੈ। 

ਹੰਸ ਰਾਜ ਹੰਸ ਦਾ ਵਰਕ ਫ੍ਰੰਟ 

ਹੰਸ ਰਾਜ ਹੰਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਦਾ ਗੀਤ ‘ਓਹਦੀਆਂ ਖੇਡਾਂ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੰਸ ਰਾਜ ਹੰਸ ਨੇ ਹੋਰ ਵੀ ਕਈ ਹਿੱਟ ਗੀਤ ਦਿੱਤੇ ਹਨ। ਇਹ ਗੀਤ ਅੱਜ ਵੀ ਓਨੇ ਹੀ ਮਕਬੂਲ ਹਨ, ਜਿੰਨੇ ਕਿ ਕੁਝ ਸਾਲ ਪਹਿਲਾਂ ਪਸੰਦ ਕੀਤੇ ਜਾਂਦੇ ਸਨ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ, ਨੀ ਵਣਜਾਰਨ ਕੁੜੀਏ, ਸਿੱਲ੍ਹੀ ਸਿੱਲ੍ਹੀ ਆਉਂਦੀ ਏ ਹਵਾ, ਜਵਾਬ ਨਹੀਂ ਕੋਈ ਉਸਦਾ, ਝਾਂਜਰ, ਮੇਰੇ ਨਾਂਅ ਦਾ ਫੁੱਲ ਨਾ ਪਾਈਂ ਸਣੇ ਕਈ ਹਿੱਟ ਗੀਤ ਗਾਏ ਹਨ।

- GTC Pollywood

Top Stories