logo
logo

ਪੰਮੀ ਬਾਈ ਨੇ ਆਪਣੇ ਫਾਰਮ ਹਾਊਸ ਦੀ ਲਾਈ ਗੇੜੀ, ਫੈਨਸ ਨੂੰ ਵਿਖਾਈ ਫਾਰਮ ਦੀ ਝਲਕ

ਗਾਇਕ ਪੰਮੀ ਬਾਈ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਫਾਰਮ ਹਾਊਸ ਦੀ ਇੱਕ ਝਲਕ ਫੈਨਸ ਦੇ ਨਾਲ ਸ਼ੇਅਰ ਕੀਤੀ ਹੈ। ਵੀਡੀਓ ‘ਚ ਪੰਮੀ ਬਾਈ ਆਪਣੇ ਖੇਤਾਂ ‘ਚ ਲੱਗੇ ਕਰੌਂਦੇ ਦੇ ਫਲਾਂ ਨੂੰ ਵਿਖਾਉਂਦੇ ਹੋਏ ਨਜ਼ਰ ਆ ਰਹੇ ਹਨ ।

ਪੰਮੀ ਬਾਈ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ‘ਚ ਖਾਣ ਵਾਲੇ ਤੇ ਅਚਾਰ ਵਾਲੇ ਦੋਵਾਂ ਤਰਾਂ ਦੇ ਕਰੌਂਦੇ ਦੇ ਫਲ ਲੱਗੇ ਹਨ। ਇਸ ਦੇ ਨਾਲ ਹੀ ਪੰਮੀ ਬਾਈ ਛੱਲੀ ਦਾ ਅਨੰਦ ਮਾਣਦੇ ਹੋਏ ਵੀ ਵਿਖਾਈ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਹ ਰੁੱਤ ਦਾ ਮੇਵਾ ਹੈ ਤੇ ਜ਼ਰੂਰ ਖਾਣਾ ਚਾਹੀਦਾ ਹੈ। ਪੰਮੀ ਬਾਈ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। 

ਪੰਮੀ ਬਾਈ ਦਾ ਵਰਕ ਫ੍ਰੰਟ 

ਪੰਮੀ ਬਾਈ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਪੰਮੀ ਬਾਈ ਇਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਭੰਗੜਾ ਕਲਾਕਾਰ ਹਨ ਅਤੇ ਭੰਗੜੇ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਂਦੇ ਹਨ। 

- GTC Pollywood

Top Stories