logo
logo

ਪਰਮੀਸ਼ ਵਰਮਾ ਦੀ ਮਾਂ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਮਾਂ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਗਾਇਕ ਪਰਮੀਸ਼ ਵਰਮਾ ਦੀ ਮਾਂ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕ ਨੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੀ ਮਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਗਾਇਕ ਨੇ ਲਿਖਿਆ “ਜਨਮ ਦਿਨ ਮੁਬਾਰਕ ਮਾਂ, ਤੁਹਾਡੇ ਬਿਨਾਂ ਸਚੀਓਂ ਮੇਰੀ ਜ਼ਿੰਦਗੀ ਅਧੂਰੀ ਹੈ’। ਜਿਉਂ ਹੀ ਗਾਇਕ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਰਮੀਸ਼ ਵਰਮਾ ਦੀ ਆਪਣੇ ਮਾਪਿਆਂ ਦੇ ਨਾਲ ਬਹੁਤ ਵਧੀਆ ਬਾਂਡਿੰਗ ਹੈ।ਕੁਝ ਦਿਨ ਪਹਿਲਾਂ ਹੀ ਪਰਮੀਸ਼ ਵਰਮਾ ਨੇ ਆਪਣੀ ਧੀ ਦਾ ਜਨਮ ਦਿਨ ਮਨਾਇਆ ਸੀ ।

ਪਰਮੀਸ਼ ਵਰਮਾ ਦਾ ਵਰਕ ਫ੍ਰੰਟ

ਪਰਮੀਸ਼ ਵਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ਸਰਗਰਮ ਹਨ ਅਤੇ ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਦੇ ਵੱਖ-ਵੱਖ ਖੇਤਰਾਂ ‘ਚ ਕੰਮ ਕੀਤਾ ਹੈ।

ਪਰਮੀਸ਼ ਵਰਮਾ ਨੇ ਬਤੌਰ ਮਾਡਲ, ਡਾਇਰੈਕਟਰ ਅਤੇ ਅਦਾਕਾਰ ਕੰਮ ਕੀਤਾ ਹੈ ਅਤੇ ਹਰ ਖੇਤਰ ‘ਚ ਮੱਲਾਂ ਮਾਰੀਆਂ ਨੇ । ਉਨ੍ਹਾਂ ਦੇ ਪਿਤਾ ਸਤੀਸ਼ ਵਰਮਾ ਵੀ ਪੰਜਾਬੀ ਇੰਡਸਟਰੀ ‘ਚ ਬਤੌਰ ਪੰਜਾਬੀ ਵਿਭਾਗ ਦੇ ਹੈੱਡ ਸੇਵਾਵਾਂ ਨਿਭਾ ਚੁੱਕੇ ਹਨ। 

- GTC Pollywood

Top Stories