logo
logo

ਆਰ ਨੇਤ ਨੂੰ ਭੈਣ ਮੀਰਾ ਨੇ ਬੰਨ੍ਹੀ ਰੱਖੜੀ, ਆਰ ਨੇਤ ਨੇ ਭੈਣ ਨੂੰ ਦਿੱਤਾ ਸਗਨ

ਗਾਇਕ ਆਰ ਨੇਤ ਦੀ ਮੀਰਾ ਨਾਲ ਸਾਂਝ ਹੈ ਅਤੇ ਉਹ ਮੀਰਾ ਨੂੰ ਆਪਣੀ ਭੈਣ ਮੰਨਦਾ ਹੈ। ਗਾਇਕ ਨੇ ਆਪਣੇ ਕਈ ਗੀਤਾਂ ‘ਚ ਮੀਰਾ ਨੂੰ ਵੀ ਲਿਆ ਹੈ। ਜਿਸ ਦੇ ਬਾਰੇ ਉਹ ਵੀਡੀਓ ਵੀ ਸਾਂਝੇ ਕਰਦਾ ਰਹਿੰਦਾ ਹੈ । ਮੀਰਾ ਨੇ ਆਰ ਨੇਤ ਦੇ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਹੈ। ਮੀਰਾ ਨੇ ਗਾਇਕ ਆਰ ਨੇਤ ਨੂੰ ਰੱਖੜੀ ਬੰਨੀ ਹੈ। ਜਿਸ ਦਾ ਇੱਕ ਵੀਡੀਓ ਵੀ ਮੀਰਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ।

ਜਿਸ ‘ਚ ਮੀਰਾ ਆਰ ਨੇਤ ਨੂੰ ਰੱਖੜੀ ਬੰਨਦੀ ਹੋਈ ਨਜ਼ਰ ਆ ਰਹੀ ਹੈ ਅਤੇ ਸਗਨ ਦੇ ਤੌਰ ‘ਤੇ ਆਰ ਨੇਤ ਨੇ ਮੀਰਾ ਨੂੰ ਪੈਸੇ ਵੀ ਦਿੱਤੇ । ਸੋਸ਼ਲ ਮੀਡੀਆ ਤੇ ਭੈਣ ਭਰਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਭੈਣ ਭਰਾ ਦੀ ਇਸ ਜੋੜੀ ‘ਤੇ ਫੈਨਸ ਦੇ ਵੱਲੋਂ ਵੀ ਪਿਆਰ ਲੁਟਾਇਆ ਜਾ ਰਿਹਾ ਹੈ। 

ਆਰ ਨੇਤ ਮੀਰਾ ਨੂੰ ਮੰਨਦੇ ਹਨ ਲੱਕੀ

ਆਰ ਨੇਤ ਮੀਰਾ ਨੂੰ ਆਪਣੇ ਲਈ ਲੱਕੀ ਮੰਨਦੇ ਹਨ। ਉਹ ਹਮੇਸ਼ਾ ਜਦੋਂ ਵੀ ਨਵੀਂ ਕਾਰ ਲੈ ਕੇ ਆਉਂਦੇ ਹਨ ਤਾਂ  ਸਭ ਤੋਂ ਪਹਿਲਾਂ ਉਹ ਮੀਰਾ ਨੂੰ ਆਪਣੀ ਨਵੀਂ ਗੱਡੀ ‘ਚ ਬਿਠਾਉਂਦੇ ਹਨ। ਉਨ੍ਹਾਂ ਨੇ ਮੀਰਾ ਨੂੰ ਹਮੇਸ਼ਾ ਹੀ ਮਾਣ ਸਤਿਕਾਰ ਦਿੱਤਾ ਹੈ ਅਤੇ ਉਸ ਦਾ ਘਰ ਬਨਵਾਉਣ ਤੋਂ ਲੈ ਕੇ ਉਸ ਦੇ ਘਰ ‘ਚ ਜ਼ਰੂਰਤ ਦਾ ਹਰ ਸਮਾਨ ਦਿੱਤਾ ਹੈ। 

- GTC Pollywood

Top Stories