ਗਾਇਕ ਆਰ ਨੇਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਪਿਤਾ ਜੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਪਿਤਾ ਦੇ ਨਾਲ ਦਿਖਾਈ ਦੇ ਰਹੇ ਹਨ । ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਤੁਹਾਡੀਆਂ ਦੁਆਵਾਂ ਸਦਕਾ ਬਾਪੂ ਜੀ ਬਿਲਕੁਲ ਠੀਕ ਨੇ ।ਬਜ਼ੁਰਗ ਬੱਚਿਆਂ ਵਰਗੇ ਹੁੰਦੇ ਐ ਜਦੋਂ ਵੀ ਕਿਤੇ ਮਾੜੀ ਘੜੀ ਆਉਂਦੀ ਐ ਬੱਸ ਧਿਆਨ ਹਟਾਉਣ ਲਈ ਇਹ ਛੋਟੀਆਂ ਛੋਟੀਆਂ ਖੁਸ਼ੀਆਂ ਈ ਬਹੁਤ ਨੇ ਇੰਨਾਂ ਲਈ ਸੋ ਤੁਹਾਡੇ ਪਿਆਰ ਸਦਕਾ ਮਾਂ ਬਾਪ ਦੇ ਸੁਪਨੇ ਪੂਰੇ ਕਰ ਰਹੇ ਆ ।
Add GTC Pollywood on Google

_b7384f5d9ecfb58b0f6cde91d3352787_1280X720.webp)
ਧੰਨਵਾਦ ਸਭ ਦਾ ਹੋਸਲਾ ਦੇਣ ਲਈ ਦੁਆਵਾਂ ਲਈ ਬਹੁਤ ਬਹੁਤ ਸਤਿਕਾਰ ਸਾਰੇ ਮਾਪਿਆਂ ਦਾ “।ਗਾਇਕ ਆਰ ਨੇਤ ਨੇ ਆਪਣੇ ਮਾਪਿਆਂ ਨੂੰ ਇੱਕ ਗੀਤ ਵੀ ਡੈਡੀਕੇਟ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਮਾਪਿਆਂ ਦੀ ਅਹਿਮੀਅਤ ਨੂੰ ਦਰਸਾਇਆ ਹੈ। ਇਸ ਗੀਤ ਨੂੰ ‘ਮਿੰਟ ਮਿੰਟ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ।
_be99c9d9b99f8c1fac31aac6e66aa869_1280X720.webp)
ਆਰ ਨੇਤ ਦਾ ਵਰਕ ਫਰੰਟ
ਗਾਇਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਉਨ੍ਹਾਂ ਨੇ ਕਰੜਾ ਸੰਘਰਸ਼ ਕੀਤਾ ਹੈ ਅਤੇ ਇਸ ‘ਚ ਉਨ੍ਹਾਂ ਦੇ ਮਾਪਿਆਂ ਦਾ ਵੀ ਵੱਡਾ ਯੋਗਦਾਨ ਰਿਹਾ ਹੈ।
- GTC Pollywood