ਰਣਜੀਤ ਬਾਵਾ ਨੇ ਆਪਣੀ ਮਾਂ ਦਾ ਜਨਮ ਦਿਨ ਮਨਾਇਆ ਹੈ। ਇਸ ਮੌਕੇ ਤੇ ਗਾਇਕ ਨੇ ਆਪਣੀ ਮਾਂ ਦੇ ਨਾਲ ਵੀਡੀਓ ਸਾਂਝਾ ਕਰਦੇ ਹੋਏ ਇੱਕ ਭਾਵੁਕ ਪੋਸਟ ਵੀ ਲਿਖੀ । ਜਿਸ ‘ਚ ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ‘ਚ ਸ਼ੌਹਰਤ ਹਾਸਲ ਕਰਨ ਦੇ ਲਈ ਆਪਣੀ ਮਾਂ ਦਾ ਵੱਡਾ ਹੱਥ ਦੱਸਿਆ ਹੈ। ਗਾਇਕ ਨੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਮਿੱਟੀ ਦਾ ਬਾਵਾ ਬਨਾਉਣ ਵਿੱਚ ਸਭ ਤੋਂ ਵੱਡਾ ਹੱਥ ਮੇਰੀ ਮਾਂ ਦਾ ਹੈ। ਜਿਨ੍ਹਾਂ ਨੇ ਦਿਨ ਰਾਤ ਮੇਰੀ ਮਿਹਨਤ ‘ਰਿਆਜ਼’ ਨੂੰ ਰੁਕਣ ਨਹੀਂ ਦਿੱਤਾ।
Add GTC Pollywood on Google

_a024e94fa716724bb679052f91682fcc_1280X720.webp)
ਇੱਥੋਂ ਤੱਕ ਲੈ ਕੇ ਆਉਣ ਵਿੱਚ ਅੱਜ ਵੀ ਮਾਂ ਦੀਆਂ ਦੁਆਵਾਂ ਦਾ ਅਸਰ ਹੈ। ਆਪਾਂ ਸਾਰੇ ਮਿੱਟੀ ਦੇ ਬਾਵੇ ਹੀ ਹਾਂ।ਜਿਉਂਦੇ ਵੱਸਦੇ ਰਹੋ। ਤੁਸੀਂ ਐਲਬਮ ਨੂੰ ਬਲਾਕਬਸਟਰ ਕਰ ਦਿੱਤਾ।ਅਤੇ ਇਹ ਸਾਬਿਤ ਕਰ ਦਿੱਤਾ ਕਿ ਫੋਕ ਮਿਊਜ਼ਿਕ ਕਦੇ ਪਿੱਛੇ ਨਹੀਂ ਰਹਿ ਸਕਦਾ। ਸਭ ਨੂੰ ਪਿਆਰ।

ਇਸ ਦੇ ਨਾਲ ਹੀ ਗਾਇਕ ਨੇ ਬਲੈਕ ਵਾਇਰਸ ਮਿਊਜ਼ਿਕ ਨੂੰ ਟੈਗ ਕਰਦੇ ਹੋਏ ਲਿਖਿਆ “ਬਹੁਤ ਸੋਹਣਾ ਮਿਊਜ਼ਿਕ ਕੀਤਾ ।ਲੈਜੇਂਡਰੀ ਗਾਣਾ ਇਹ,ਇਸ ਨੂੰ ਬਨਾਉਣਾ ਬਹੁਤ ਵੱਡਾ ਚੈਲੇਂਜ ਸੀ”। ਰਣਜੀਤ ਬਾਵਾ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਫੈਨਸ ਨੇ ਵੀ ਉਨ੍ਹਾਂ ਦੀ ਮਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।
- GTC Pollywood