ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਾਰਥੀ ਕੇ ਦੀ ਧੀ ਕਿਸ਼ਤੂ ਕੇ ਨੇ ਫ਼ਿਲਮ ‘ਕਣਕਾਂ ਦੇ ਓਹਲੇ’ ‘ਚ ਤਾਨੀਆ ਦੇ ਬਚਪਨ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ ‘ਚ ਕਿਸ਼ਤੂ ਕੇ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੋ ਗਿਆ ਹੈ। ਜਿਸ ਦੇ ਕਈ ਵੀਡੀਓ ਵੀ ਸਾਹਮਣੇ ਆਏ ਹਨ ।
Add GTC Pollywood on Google
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਾਰਥੀ ਕੇ ਦੀ ਧੀ ਕਿਸ਼ਤੂ ਕੇ ਨੇ ਫ਼ਿਲਮ ‘ਕਣਕਾਂ ਦੇ ਓਹਲੇ’ ‘ਚ ਤਾਨੀਆ ਦੇ ਬਚਪਨ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ ‘ਚ ਕਿਸ਼ਤੂ ਕੇ ਦੀ ਅਦਾਕਾਰੀ ਦਾ ਹਰ ਕੋਈ ਕਾਇਲ ਹੋ ਗਿਆ ਹੈ। ਜਿਸ ਦੇ ਕਈ ਵੀਡੀਓ ਵੀ ਸਾਹਮਣੇ ਆਏ ਹਨ । ਜਿਸ ਨੂੰ ਵੇਖ ਕੇ ਹਰ ਕੋਈ ਕਿਸ਼ਤੂ ਦੀ ਅਦਾਕਾਰੀ ਦੀ ਤਾਰੀਫ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕਿਸ਼ਤੂ ਆਪਣੀਆਂ ਬੋਲੀਆਂ ਦੇ ਕਾਰਨ ਚਰਚਾ ‘ਚ ਆਈ ਸੀ ।

ਇਸ ਫ਼ਿਲਮ ‘ਚ ਉਸ ਦਾ ਕਿਰਦਾਰ ਬਹੁਤ ਹੀ ਪਿਆਰਾ ਹੈ। ਜਿਸ ‘ਚ ਉਹ ਸਭ ਦੀ ਅਣਵੇਖੀ ਦਾ ਸ਼ਿਕਾਰ ਹੁੰਦੀ ਹੈ । ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ ਨੇ ਕਿਸ਼ਤੂ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ।
ਇਹ ਫ਼ਿਲਮ ਇੱਕਤੀ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫ਼ਿਲਮ ਦੀ ਡਾਇਰੈਕਸ਼ਨ ਤਜਿੰਦਰ ਸਿੰਘ ਦੇ ਵੱਲੋਂ ਕੀਤੀ ਗਈ ਹੈ ਅਤੇ ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਦੇ ਵੱਲੋਂ ਲਿਖੀ ਗਈ ਹੈ।ਫ਼ਿਲਮ ਦੀ ਕਹਾਣੀ ਤੇ ਅਦਾਕਾਰੀ ਨੂੰ ਫੈਨਸ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਜਾ ਰਿਹਾ ਹੈ।
- GTC Pollywood