logo
logo

ਅਸਾਮ ਹੜ੍ਹ ਪੀੜ੍ਹਤਾਂ ਦੀ ਮਦਦ ਦੇ ਲਈ ਆਈਆਂ ਸਿੱਖ ਸੰਸਥਾਵਾਂ, ਗਾਇਕ ਗੁਰੁ ਰੰਧਾਵਾ ਵੀ ਮਦਦ ਲਈ ਅੱਗੇ ਆਏ

ਗਾਇਕ ਗੁਰੁ ਰੰਧਾਵਾ ਅਸਾਮ ‘ਚ ਆਏ ਹੜ੍ਹਾਂ ‘ਚ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਹਨ। ਉਨ੍ਹਾਂ ਨੇ ਪੀੜ੍ਹਤਾਂ ਦੀ ਮਦਦ ਦੇ ਲਈ ਸੱਤ ਲੱਖ ਦੀ ਸਹਾਇਤਾ ਰਾਸ਼ੀ ਦਿੱਤੀ ਹੈ। ਸਿੱਖ ਐਂਡ ਫਾਊਂਡੇਸ਼ਨ ਦੇ ਨਾਲ ਮਿਲ ਕੇ ਕੀਤੇ ਗਏ ਇਸ ਦਾਨ ਨਾਲ ਸ਼ਿਵ ਸਾਗਰ ਅਤੇ ਜੌਰਹਾਟ ਵਰਗੇ ਪ੍ਰਭਾਵਿਤ ਇਲਾਕਿਆਂ ‘ਚ ਪੈਂਤੀ ਦੇ ਕਰੀਬ ਹੜ੍ਹ ਰੋਧੀ ਘਰ ਬਣਾਏ ਜਾਣਗੇ । ਇਸ ਤੋਂ ਪਹਿਲਾਂ ਉਨ੍ਹਾਂ ਦੇ ਵੱਲੋਂ ਖਾਣ ਪੀਣ ਤੇ ਮੈਡੀਕਲ ਸਪਲਾਈ ਵਰਗੀਆਂ ਜ਼ਰੂਰੀ ਚੀਜ਼ਾਂ ਦੇ ਲਈ ਵੀ ਪੰਜ ਲੱਖ ਰੁਪਏ ਵੀ ਦਿੱਤੇ ਸਨ। 

 

 ਲੱਖਾਂ ਲੋਕ ਹੋਏ ਪ੍ਰਭਾਵਿਤ 

ਅਸਾਮ ‘ਚ ਆਏ ਹੜ੍ਹਾਂ ਦੇ ਕਾਰਨ ਲੱਖਾਂ ਦੀ ਗਿਣਤੀ ‘ਚ ਲੋਕ ਪ੍ਰਭਾਵਿਤ ਹੋਏ ਹਨ ਅਤੇ ਖ਼ਬਰਾਂ ਮੁਤਾਬਕ ਸੌ ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਲੋਕਾਂ ਨੂੰ ਜ਼ਮੀਨੀ ਪੱਧਰ ‘ਤੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਹਾਲਾਂਕਿ ਪੰਜਾਬ ਤੋਂ ਵੀ ਕਈ ਸਿੱਖ ਸੰਸਥਾਵਾਂ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਲਈ ਪਹੁੰਚੀਆਂ ਹੋਈਆਂ ਅਤੇ ਹਰ ਸੰਭਵ ਮਦਦ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ।

ਗੁਰੁ ਰੰਧਾਵਾ ਦਾ ਵਰਕ ਫ੍ਰੰਟ 

ਗੁਰੁ ਰੰਧਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਕੁਝ ਕੁ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। 

- GTC Pollywood

Top Stories