logo
logo

ਆਜ਼ਾਦੀ ਦੇ ਰੰਗਾਂ ‘ਚ ਰੰਗੀ ਸੋਸ਼ਲ ਮੀਡੀਆ ਸਟਾਰ ਮੀਨੂ ਸੀਰਾਂ, ਵੀਡੀਓ ਹੋ ਰਿਹਾ ਵਾਇਰਲ

ਆਜ਼ਾਦੀ ਦਿਹਾੜੇ ਨੂੰ ਲੈ ਕੇ ਦੇਸ਼ ਭਰ ‘ਚ ਤਿਆਰੀਆਂ ਚੱਲ ਰਹੀਆਂ ਹਨ। ਇਸੇ ਲੜੀ ਦੇ ਤਹਿਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਸੁਰੱਖਿਆ ਵਿਵਸਥਾ ਕਰੜੀ ਕਰ ਦਿੱਤੀ ਗਈ ਹੈ।ਪੂਰਾ ਦੇਸ਼ ਆਜ਼ਾਦੀ ਦੇ ਰੰਗ ‘ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ਸਟਾਰ ਮੀਨੂ ਸੀਰਾਂ ਵੀ ਆਜ਼ਾਦੀ ਦੇ ਰੰਗਾਂ ‘ਚ ਰੰਗੀ ਹੋਈ ਨਜ਼ਰ ਆ ਰਹੀ ਹੈ ।ਮੀਨੂ ਸੀਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।

ਜਿਸ ‘ਚ ਉਹ ਤਿਰੰਗੇ ਦੇ ਰੰਗਾਂ ਨਾਲ ਰੰਗੀ ਚੁੰਨੀ ਲਈ ਹੋਈ ਨਜ਼ਰ ਆ ਰਹੀ ਹੈ ਅਤੇ ਚਿੱਟੇ ਰੰਗ ਦਾ ਉਸ ਨੇ ਸੂਟ ਪਾਇਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਮੀਨੂ ਸੀਰਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਨੂੰ ਉਸ ਨੇ ਦੇਸ ਮੇਰਾ ਰੰਗੀਲਾ ਤੇ ਦੂਜੇ ਵੀਡੀਓ ਨੂੰ ਸੰਦੇਸੇ ਆਤੇ ਹੈਂ ਦੇ ਨਾਲ ਸਾਂਝਾ ਕੀਤਾ ਹੈ।

ਇਸ ਤੋਂ ਪਹਿਲਾਂ ਉਹ ਇਨ੍ਹਾਂ ਗੀਤਾਂ ‘ਤੇ ਪਰਫਾਰਮ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ।ਮੀਨੂ ਸੀਰਾ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣਾ ਕੰਟੈਂਟ ਸੋਸ਼ਲ ਮੀਡੀਆ ‘ਤੇ ਸਾਂਝੇ ਕਰਦੀ ਰਹਿੰਦੀ ਹੈ।

- GTC Pollywood

Top Stories