logo
logo

ਮਰਹੂਮ ਅਦਾਕਾਰ ਤੇ ਬਾਡੀ ਬਿਲਡਰ ਨੂੰ ਯਾਦ ਕਰਕੇ ਭਾਵੁਕ ਹੋਈ ਵਰਣਿਕਾ ਖੋਸਲਾ, ਅਦਾਕਾਰ ਨਾਲ ਵੀਡੀਓ ਕੀਤਾ ਸਾਂਝਾ

ਮਰਹੂਮ ਅਦਾਕਾਰ ਤੇ ਬਾਡੀ ਬਿਲਡਰ ਦੇ ਦਿਹਾਂਤ ਨੂੰ ਇੱਕ ਸਾਲ ਹੋਣ ਵਾਲਾ ਹੈ ਅਗਲੇ ਮਹੀਨੇ ਉਨ੍ਹਾਂ ਦੇ ਦਿਹਾਂਤ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ। ਇਸ ਮੌਕੇ ‘ਤੇ ਉਨ੍ਹਾਂ ਦੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ ।ਵਰਿੰਦਰ ਘੁੰਮਣ ਪੰਜਾਬ ਦੇ ਅਜਿਹੇ ਇਕਲੌਤੇ   ਬਾਡੀ ਬਿਲਡਰ ਸਨ ਜਿਨ੍ਹਾਂ ਨੇ ਆਪਣੇ ਦਮ ‘ਤੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ‘ਚ ਜਗ੍ਹਾ ਬਣਾਈ ਸੀ ।

ਉਨ੍ਹਾਂ ਨੂੰ ਯਾਦ ਕਰਦੇ ਹੋਏ ਵਰੁਣਿਕਾ ਖੋਸਲਾ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਮੈਂ ਹਰ ਰੋਜ਼ ਉੱਠਦੀ ਹਾਂ।ਤੁਰਦੀ ਆਂ, ਹੱਸਦੀ ਵੀ ਆਂ,ਬੀਤੇ ਪਲ ਸੋਚ ਕੇ ।ਪਰ ਸੱਚ ਇਹ ਏ, ਮੈਂ ਜਿਉਂ ਨਹੀਂ ਰਹੀ। ਬਸ ਦਿਨ ਕੱਟ ਰਹੀ ਆਂ।ਮੇਰੀ ਰੂਹ ਨੂੰ ਅੱਜ ਵੀ ਇੱਕੋ ਗੱਲ ਖਾਂਦੀ ਏ।ਕਾਸ਼ ਉਸ ਪਲ ਪਤਾ ਹੁੰਦਾ ਕਿ ਇਹ ਆਖਰੀ ਵਾਰ ਏ। ਮੈਂ ਕੈਮਰਾ ਬੰਦ ਨਾ ਕਰਦੀ।

ਮੈਂ ਵਕਤ ਨੂੰ ਰੁਕ ਜਾਣ ਦਿੰਦੀ ਤੇ ਸ਼ਾਇਦ ਤੇ ਉਹ ਪਲ ਆਪਣੀ ਰੂਹ ਵਿੱਚ ਹਮੇਸ਼ਾ ਦੇ ਲਈ ਕੈਦ ਕਰ ਲੈਂਦੀ ।ਇੱਕ ਸਾਲ ਹੋ ਜਾਣਾ ਇਸ ਨੌ ਅਕਤੂਬਰ ਨੂੰ ।ਪਰ ਸੱਚ ਤਾਂ ਇਹ ਹੈ, ਮੇਰਾ ਵਕਤ ਉਸ ਦਿਨ ਤੋਂ ਅੱਗੇ ਵਧਿਆ ਹੀ ਨਹੀਂ। ਮੈਂ ਅੱਜ ਵੀ ਸਾਹ ਲੈ ਰਹੀ ਹਾਂ।

ਪਰ ਜਾਨ ਤਾਂ ਸ਼ਾਇਦ ਉਸ ਦਿਨ ਹੀ ਮੁੱਕ ਗਈ ਸੀ, ਤੇ ਸ਼ਾਇਦ ਕੁਝ ਜੁਦਾਈਆਂ ਦਾ ਦਰਦ ਕਦੇ ਖਤਮ ਨਹੀਂ ਹੁੰਦਾ। ਬੰਦਾ ਬਸ ਉਸ ਦਰਦ ਨਾਲ ਜੀਣਾ ਸਿੱਖ ਲੈਂਦੇ ਨੇ”।ਵਰਣਿਕਾ ਖੋਸਲਾ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਰ ਕੋਈ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਿਹਾ ਹੈ। 

- GTC Pollywood

Top Stories