ਨਵ ਬਾਜਵਾ ਨੇ ਹਾਲ ਹੀ ‘ਚ ਇੱਕ ਪੌਡਕਾਸਟ ਦੇ ਦੌਰਾਨ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ।ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਇੰਡਸਟਰੀ ਦੇ ਨਾਲ ਜੁੜੇ ਕਲਾਕਾਰਾਂ ਬਾਰੇ ਵੀ ਗੱਲਬਾਤ ਕੀਤੀ।ਨਵ ਬਾਜਵਾ ਨੇ ਕਿਹਾ ਕਿ ਉਹ ਆਰਮੀ ਬੈਕਗਰਾਊਂਡ ਤੋਂ ਸਨ ।ਜਿਸ ਕਾਰਨ ਉਹਨਾਂ ਨੂੰ ਆਪਣੇ ਪਿਤਾ ਦੇ ਨਾਲ ਪੰਜਾਬ ਤੋਂ ਬਾਹਰ ਹੋਰਨਾਂ ਸਟੇਟ ‘ਚ ਰਹਿਣਾ ਪਿਆ। ਜਿਸ ਕਾਰਨ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਦੇ ਲਈ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ ਸੀ।
Add GTC Pollywood on Google
ਨਵ ਬਾਜਵਾ ਨੇ ਹਾਲ ਹੀ ‘ਚ ਇੱਕ ਪੌਡਕਾਸਟ ਦੇ ਦੌਰਾਨ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ।ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਇੰਡਸਟਰੀ ਦੇ ਨਾਲ ਜੁੜੇ ਕਲਾਕਾਰਾਂ ਬਾਰੇ ਵੀ ਗੱਲਬਾਤ ਕੀਤੀ।ਨਵ ਬਾਜਵਾ ਨੇ ਕਿਹਾ ਕਿ ਉਹ ਆਰਮੀ ਬੈਕਗਰਾਊਂਡ ਤੋਂ ਸਨ ।ਜਿਸ ਕਾਰਨ ਉਹਨਾਂ ਨੂੰ ਆਪਣੇ ਪਿਤਾ ਦੇ ਨਾਲ ਪੰਜਾਬ ਤੋਂ ਬਾਹਰ ਹੋਰਨਾਂ ਸਟੇਟ ‘ਚ ਰਹਿਣਾ ਪਿਆ। ਜਿਸ ਕਾਰਨ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਦੇ ਲਈ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ ਸੀ। ਕਿਉਂਕਿ ਉਨ੍ਹਾਂ ਨੂੰ ਪੰਜਾਬੀ ਨਹੀਂ ਸੀ ਆਉਂਦੀ ਪਰ ਪੂਰਾ ਪੰਜਾਬੀ ਬਣਨ ਦੇ ਲਈ ਉਨ੍ਹਾਂ ਨੂੰ ਸੱਤ ਅੱਠ ਸਾਲ ਲੱਗ ਗਏ ਸਨ । ਨਵ ਬਾਜਵਾ ਦਾ ਬੈਕਗਰਾਉਂਡ ਪਟਿਆਲਾ ਦੇ ਨਾਲ ਰਿਹਾ ਹੈ।

ਦੀਦਾਰ ਗਿੱਲ, ਕਰਮਜੀਤ ਅਨਮੋਲ ਦੀ ਕੀਤੀ ਤਾਰੀਫ
ਇਸ ਪੌਡਕਾਸਟ ਦੇ ਦੌਰਾਨ ਨਵ ਬਾਜਵਾ ਨੇ ਦੱਸਿਆ ਕਿ ਇੰਡਸਟਰੀ ‘ਚ ਉਨ੍ਹਾਂ ਨੂੰ ਅਜਿਹੇ ਕਲਾਕਾਰ ਦੇ ਨਾਲ ਵੀ ਵਾਸਤਾ ਪਿਆ ਜੋ ਕਿ ਬਹੁਤ ਜ਼ਿਆਦਾ ਜ਼ਮੀਨ ਨਾਲ ਜੁੜੇ ਹੋਏ ਹਨ। ਜਿਸ ‘ਚ ਦੀਦਾਰ ਗਿੱਲ, ਸ਼ਵਿੰਦਰ ਮਾਹਲ ਤੇ ਕਰਮਜੀਤ ਅਨਮੋਲ ਬਹੁਤ ਹੀ ਵਧੀਆ ਕਲਾਕਾਰ ਹਨ।

ਸਭ ਤੋਂ ਪਹਿਲਾਂ ਗੀਤ ‘ਚ ਕੀਤਾ ਕੰਮ
ਨਵ ਬਾਜਵਾ ਨੇ ਆਪਣੇ ਕੰਮ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਜਿਸ ਦੇ ਲਈ ਉਨ੍ਹਾਂ ਨੂੰ ਪੈਂਤੀ ਸੌ ਰੁਪਏ ਮਿਲੇ ਸਨ।ਉਹਨਾਂ ਨੇ ਕਮਲ ਖੰਗੂਰਾ ਦੇ ਨਾਲ ਗੀਤ ‘ਆਹ ਲੈ ਫੜ੍ਹ ਲੈ ਗੱਡੀ ਦੀ ਚਾਬੀ ਜੱਟ ਹੋ ਗਿਆ ਸ਼ਰਾਬੀ’ ‘ਚ ਬਤੌਰ ਮਾਡਲ ਕੰਮ ਕੀਤਾ ਸੀ ।
ਜਿਮਨਾਸਿਟ ‘ਚ ਗੋਲਡ ਮੈਡਲ ਜਿੱਤੇ
ਨਵ ਬਾਜਵਾ ਜਿੱਥੇ ਵਧੀਆ ਅਦਾਕਾਰ ਹਨ, ਉੱਥੇ ਹੀ ਵਧੀਆ ਪਲੇਅਰ ਵੀ ਰਹਿ ਚੁੱਕੇ ਹਨ। ਉਨਾਂ ਨੇ ਜਿਮਨਾਸਟਿਕ ‘ਚ ਕਈ ਗੋਲਡ ਮੈਡਲ ਵੀ ਜਿੱਤੇ ਹਨ ।
- GTC Pollywood