logo
logo

ਗਾਇਕ ਨੂੰ ਫਾਇਰ ਕਰਨੇ ਪਏ ਭਾਰੀ, ਵਿੱਕੀ ਤਾਲੀਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਫਾਇਰ ਕਰਦੇ ਹੋਏ ਲਗਾਇਆ ਸੀ ਸਟੇਟਸ

ਗਾਇਕ ਵਿੱਕੀ ਤਾਲੀਵਾਨ ਉਰਫ ਵਿਕਰਮਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗਾਇਕ ਤੇ ਇਲਜ਼ਾਮ ਹੈ ਕਿ ਉਸ ਨੇ ਫਾਇਰ ਕੀਤੇ ਅਤੇ ਉਸ ਦਾ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ । ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਵਿੱਕੀ ਤਾਲੀਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗਾਇਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ ।

ਜਿਸ ‘ਚ ਵਿੱਕੀ ਤਿੰਨ ਰਾਊਂਡ ਫਾਇਰ ਕਰਦਾ ਹੋਇਆ ਨਜ਼ਰ ਆਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਐੱਸਐੱਚਓ ਮਾਛੀਵਾੜਾ ਨੇ ਕਾਰਵਾਈ ਕਰਦੇ ਹੋਏ ਇਸ ਸ਼ਖਸ ਦੀ ਪਛਾਣ ਕੀਤੀ ਤਾਂ ਇਹ ਪਿੰਡ ਬਹਿਲੋਲਪੁਰ ਥਾਣਾ ਮਾਛੀਵਾੜਾ ਦਾ ਰਹਿਣ ਵਾਲਾ ਹੈ।

ਵਿੱਕੀ ਤਾਲੀਵਾਨ ਦੇ ਕੁਝ ਕੁ ਗੀਤ ਵੀ ਰਿਲੀਜ਼ ਹੋ ਚੁੱਕੇ ਹਨ।ਪੁਲਿਸ ਨੇ ਇਸ ਗਾਇਕ ਦੇ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗਾਇਕ ਦਾ ਗੁਰਲੇਜ ਅਖਤਰ ਦੇ ਨਾਲ ਵੀ ਗੀਤ ਆਏ ਹਨ। ਹੌਟ ਹੈਡਡ, ਪਾਪੀ, ਸਣੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ।  

- GTC Pollywood

Top Stories