logo
logo

ਵਿਆਹ ਤੋਂ ਬਾਅਦ ਅਦਾਕਾਰਾ ਗੁਰਲੀਨ ਚੋਪੜਾ ਨੇ ਰੱਖਿਆ ਪਹਿਲਾ ਕਰਵਾ ਚੌਥ, ਸਰਗੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਵਿਆਹ ਤੋਂ ਬਾਅਦ  ਅਦਾਕਾਰਾ ਗੁਰਲੀਨ ਚੋਪੜਾ ਨੇ ਕਰਵਾ ਚੌਥ ਦਾ ਪਹਿਲਾ ਵਰਤ ਪਤੀ ਦੇ ਲਈ ਰੱਖਿਆ ਹੈ।ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ‘ਤੇ ਵੀਡੀਓ ਸਾਂਝੇ ਕੀਤੇ ਹਨ। ਜਿਸ ‘ਚ ਉਹ ਸਰਗੀ ਤਿਆਰ ਕਰਦੀ ਹੋਈ ਨਜ਼ਰ ਆ ਰਹੀ ਹੈ। ਸਰਗੀ ਵੇਲੇ ਦਾ ਖਾਣਾ ਖਾਣ ਤੋਂ ਬਾਅਦ ਉਸ ਨੇ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ ਹੈ।

ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੀ ਮਹਿੰਦੀ ਦਾ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਹੱਥਾਂ ‘ਤੇ ਮਹਿੰਦੀ ਸਜਾਈ ਹੋਏ ਨਜ਼ਰ ਆ ਰਹੀ ਹੈ ਅਤੇ ਉਸ ਦੇ ਇਸ ਵੀਡੀਓ ‘ਤੇ ਵੀ ਫੈਨਸ ਰਿਐਕਸ਼ਨ ਦੇ ਰਹੇ ਹਨ ਅਤੇ ਉਸ ਦੇ ਪਹਿਲੇ ਕਰਵਾ ਚੌਥ ਦੇ ਵਰਤ ਦੇ ਲਈ ਵਧਾਈ ਦੇ ਰਹੇ ਹਨ। 

  ਗੁਰਲੀਨ ਚੋਪੜਾ ਨੇ ਬੀਤੇ ਦਸੰਬਰ ‘ਚ ਰਚਾਇਆ ਸੀ ਵਿਆਹ 

ਗੁਰਲੀਨ ਚੋਪੜਾ ਨੇ ਬੀਤੇ ਦਸੰਬਰ ‘ਚ ਵਿਆਹ ਰਚਾਇਆ ਸੀ। ਉਨ੍ਹਾਂ ਦੇ ਪਤੀ ਦਾ ਨਾਂਅ ਦਵਿੰਦਰ ਸਿੰਘ ਰੰਧਾਵਾ ਹੈ ਤੇ ਉਨ੍ਹਾਂ ਦਾ ਸਬੰਧ ਅੰਮ੍ਰਿਤਸਰ ਦੇ ਨਾਲ ਹੈ।ਜਦੋਂਕਿ ਗੁਰਲੀਨ ਚੋਪੜਾ ਚੰਡੀਗੜ੍ਹ ਰਹਿੰਦੇ ਸਨ । ਦੋਵੇਂ ਪਿਛਲੇ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਸਨ। ਕਾਫੀ ਸਾਲਾਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ। ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। 

- GTC Pollywood

Top Stories