ਸੁਵਿੰਦਰ ਵਿੱਕੀ ਤੇ ਗੁਰਿੰਦਰ ਮਕਨਾ ਦੀ ਫ਼ਿਲਮ ‘ਕਾਲ ਕੋਠਰੀ’ ਕੱਲ੍ਹ ਯਾਨੀ ਕਿ ਤੀਹ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਦੇ ਬਾਰੇ ਅਦਾਕਾਰ ਗੁਰਿੰਦਰ ਮਕਨਾ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਸ ਫ਼ਿਲਮ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹ ਕਹਿ ਰਹੇ ਹਨ ਕਿ ਅੱਜ ਪੰਜਾਬ ਦੇ ਜੋ ਹਾਲਾਤ ਤੇ ਸਮਾਂ ਬਣਾਇਆ ਜਾ ਰਿਹਾ ਹੈ।
Add GTC Pollywood on Google

ਉਹ ਕਾਲ ਕੋਠਰੀ ਵਰਗਾ ਹੀ ਹੈ। ਦੱਸ ਦਈਏ ਕਿ ਜੇਲ੍ਹ ਦੀ ਕਾਲ ਕੋਠਰੀ ‘ਤੇ ਅਧਾਰਿਤ ਇਸ ਫ਼ਿਲਮ ‘ਚ ‘ਕਾਲ ਕੋਠਰੀ’ ‘ਚ ਛਿਪੇ ਰਾਜ਼ਾਂ ਨੂੰ ਉਜਾਗਰ ਕੀਤਾ ਜਾਵੇਗਾ।ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਸੁਵਿੰਦਰ ਵਿੱਕੀ, ਗੁਰਿੰਦਰ ਸਿੰਘ ਮਕਨਾ, ਯੋਗਰਾਜ ਸਿੰਘ ਨਜ਼ਰ ਆਉਣਗੇ । ਇਸ ਤੋਂ ਇਲਾਵਾ ਫ਼ਿਲਮ ‘ਚ ਸੰਨੀ ਗਿੱਲ ਦੈਵੀ ਸਿੰਘ, ਰਾਜ ਧਾਲੀਵਾਲ ਸਣੇ ਹੋਰ ਕਈ ਕਲਾਕਾਰ ਵੀ ਦਿਖਾਈ ਦੇਣਗੇ ।
ਗੁਰਿੰਦਰ ਮਕਨਾ ਦਾ ਵਰਕ ਫ੍ਰੰਟ
ਗੁਰਿੰਦਰ ਮਕਨਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਭਾਵੇਂ ਉਹ ਸੰਜੀਦਾ ਕਿਰਦਾਰ ਹੋਣ,ਨੈਗਟਿਵ ਕਿਰਦਾਰ ਹੋਣ ਜਾਂ ਫਿਰ ਹਲਕੀ ਫੁਲਕੀ ਕਾਮੇਡੀ ਹੋਵੇ। ਹਰ ਕਿਰਦਾਰ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ ਹੈ।
- GTC Pollywood