logo
logo

ਆਪਣੇ ਕਰਵਾ ਚੌਥ ਦੀਆਂ ਯਾਦਾਂ ਨੂੰ ਮਹੀਪ ਕਪੂਰ ਨੇ ਕੀਤਾ ਸਾਂਝਾ, ਕਰਵਾ ਚੌਥ ਦੀ ਸਭ ਨੂੰ ਦਿੱਤੀ ਵਧਾਈ

ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਕੱਲ੍ਹ ਨੂੰ ਕਰਵਾ ਚੌਥ ਦਾ ਵਰਤ ਰੱਖਣਗੀਆਂ ।   ਅਦਾਕਾਰ ਸੰਜੇ ਕਪੂੂਰ ਦੀ ਪਤਨੀ ਮਹੀਪ ਕਪੂਰ ਨੇ ਕਰਵਾ ਚੌਥ ਦੇ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਸਭ ਨੂੰ ਕਰਵਾ ਚੌਥ ਦੀਆਂ ਵਧਾਈਆਂ ਦਿੱਤੀਆਂ ਹਨ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਉਨ੍ਹਾਂ ਦੀਆਂ ਪੁਰਾਣੇ ਕਰਵਾ ਚੌਥ ਦੀਆਂ ਤਸਵੀਰਾਂ ਤੋਂ ਲੈ ਕੇ ਹਾਲ ਹੀ ਦੇ ਸਾਲਾਂ ਦੀਆਂ ਤਸਵੀਰਾਂ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਹਨ।

ਸੰਜੇ ਕਪੂਰ ਦਾ ਵਰਕ ਫ੍ਰੰਟ 

ਸੰਜੇ ਕਪੂਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ। ਪਰ ਕੁਝ ਸਾਲ ਤੱਕ ਉਹ ਫ਼ਿਲਮਾਂ ਤੋਂ ਗਾਇਬ ਹੋ ਗਏ ਸਨ ।

ਜਿਸ ਤੋਂ ਬਾਅਦ ਉਹ ਮੁੜ ਤੋਂ ਇੱਕ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਦੀ ਸ਼ੂਟਿੰਗ ਬੀਤੇ ਦਿਨੀਂ ਦੇਹਰਾਦੂਨ ‘ਚ ਚੱਲ ਰਹੀ ਸੀ । ਸ਼ੂਟਿੰਗ ਦੇ ਕਈ ਵੀਡੀਓ ਵੀ ਸਾਹਮਣੇ ਆਏ ਸਨ। ਉਨ੍ਹਾਂ ਦੀ ਧੀ ਸ਼ਨਾਇਆ ਕਪੂਰ ਵੀ ਫ਼ਿਲਮਾਂ ‘ਚ ਆਉਣ ਦੇ ਲਈ ਤਿਆਰ ਹੈ।ਇਸ ਤੋਂ ਪਹਿਲਾਂ ਉਹ ਸਿਰਫ਼ ਤੁਮ, ਪ੍ਰੇਮ, ਰਾਜਾ, ਔਜਾਰ, ਕਿਆਮਤ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।

- GTC Pollywood

Top Stories