ਜੈ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦੀ ਫ਼ਿਲਮ ‘ਇਸ਼ਕਨਾਮਾ’ ਦਾ ਨਵਾਂ ਗੀਤ ‘ਨਰਕ’ ਬੀ ਪ੍ਰਾਕ ਤੇ ਜੋਤੀਕਾ ਟਾਂਗਰੀ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਤੇ ਮਿਊਜ਼ਿਕ ਦਿੱਤਾ ਹੈ ਮੀਰ ਦੇਸਾਤੀ ਤੇ ਬਨੀ ਨੇ ।
Add GTC Pollywood on Google
ਜੈ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦੀ ਫ਼ਿਲਮ ‘ਇਸ਼ਕਨਾਮਾ’ ਦਾ ਨਵਾਂ ਗੀਤ ‘ਨਰਕ’ ਬੀ ਪ੍ਰਾਕ ਤੇ ਜੋਤੀਕਾ ਟਾਂਗਰੀ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਤੇ ਮਿਊਜ਼ਿਕ ਦਿੱਤਾ ਹੈ ਮੀਰ ਦੇਸਾਤੀ ਤੇ ਬਨੀ ਨੇ । ਇਸ ਗੀਤ ਨੂੰ ਜੈ ਰੰਧਾਵਾ ਤੇ ਸ਼ਹਿਨਾਜ਼ ਗਿੱਲ ‘ਤੇ ਫ਼ਿਲਮਾਇਆ ਗਿਆ ਹੈ । ਇਹ ਫ਼ਿਲਮ ਇਸੇ ਮਹੀਨੇ ਚੌਵੀ ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਸੱਚੇ ਪਿਆਰ ‘ਤੇ ਅਧਾਰਿਤ ਹੈ।

ਜਿਸ ‘ਚ ਨਿੰਮਾ ਤੇ ਨਸੀਮਾ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਿੰਮਾ ਚੜਦੇ ਪੰਜਾਬ ਦਾ ਰਹਿਣ ਵਾਲਾ ਹੈ, ਜਦੋਂਕਿ ਨਸੀਮਾ ਲਹਿੰਦੇ ਪੰਜਾਬ ਦੀ ਰਹਿਣ ਵਾਲੀ ਹੁੰਦੀ ਹੈ ਅਤੇ ਨਿੰਮਾ ਆਪਣੇ ਪਿਆਰ ਨੂੰ ਪਾਉਣ ਦੇ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਨਸੀਮਾ ਨੂੰ ਮਿਲਣ ਦੇ ਲਈ ਪਾਕਿਸਤਾਨ ਵੀ ਜਾਂਦਾ ਹੈ।
ਫ਼ਿਲਮ ਦੀ ਕਹਾਣੀ ਦੇ ਅਸਲੀ ਕਿਰਦਾਰ ਨਿੰਮੇ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਉਮਰ ਦੇ ਇਸ ਪੜਾਅ ਤੇ ਪਹੁੰਚ ਚੁੱਕਿਆ ਹੈ, ਪਰ ਨਸੀਮਾ ਅੱਜ ਵੀ ਉਸ ਦੇ ਦਿਲ ‘ਚ ਵੱਸਦੀ ਹੈ।ਉਹ ਕਈ ਵਾਰ ਨਸੀਮਾ ਨੂੰ ਮਿਲਣ ਦੇ ਲਈ ਪਾਕਿਸਤਾਨ ਵੀ ਗਿਆ ਸੀ । ਫ਼ਿਲਮ ‘ਚ ਜੈ ਰੰਧਾਵਾ ਨੇ ਨਿੰਮੇ ਦਾ ਕਿਰਦਾਰ ਨਿਭਾਇਆ ਹੈ, ਜਦੋਂਕਿ ਸ਼ਹਿਨਾਜ਼ ਗਿੱਲ ਨੇ ਨਸੀਮਾ ਦਾ ਕਿਰਦਾਰ ਨਿਭਾਇਆ ਹੈ।
- GTC Pollywood