ਪੰਜਾਬੀ ਸਿਨੇਮਾਂ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਥਾਪੀ’ ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਿਆ ਹੈ। ਇਸ ਫ਼ਿਲਮ ‘ਚ ਨੀਰੂ ਬਾਜਵਾ ਤੇ ਸੰਨੀ ਸਿੰਘ ਮੁੱਖ ਭੂਮਿਕਾ ‘ਚ ਹਨ । ਫ਼ਿਲਮ ਦਾ ਇੱਕ ਛੋਟਾ ਜਿਹਾ ਟੀਜ਼ਰ ਜਾਰੀ ਕਰਦੇ ਹੋਏ ਨੀਰੂ ਬਾਜਵਾ ਨੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਇਹ ਫ਼ਿਲਮ ਪੰਦਰਾਂ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੰਨੀ ਸਿੰਘ ਨੀਰੂ ਬਾਜਵਾ ਤੋਂ ਇਲਾਵਾ ਫ਼ਿਲਮ ‘ਚ ਹਸ਼ਨੀਨ ਚੌਹਾਨ, ਸਾਵਨ ਰੂਪੋਵਾਲੀ ਸਣੇ ਕਈ ਸਿਤਾਰੇ ਵੀ ਨਜ਼ਰ ਆਉਣਗੇ ।
Add GTC Pollywood on Google

ਫ਼ਿਲਮ ਨੂੰ ਲੈ ਕੇ ਫੈਨਸ ਵੀ ਬਹੁਤ ਐਕਸਾਈਟਡ ਹਨ। ਫ਼ਿਲਮ ਦੇ ਜਾਰੀ ਕੀਤੇ ਗਏ ਇਸ ਟੀਜ਼ਰ ‘ਚ ਜੋ ਵਿਖਾਇਆ ਗਿਆ ਹੈ। ਇਸ ਤੋਂ ਲੱਗਦਾ ਹੈ ਕਿ ਇਹ ਫ਼ਿਲਮ ਮਹਿਲਾ ਪ੍ਰਧਾਨ ਫ਼ਿਲਮ ਹੋਵੇਗੀ। ਜਿਸ ‘ਚ ਕੁੜੀਆਂ ਆਪਣੇ ਹੱਕ ਲੜ ਕੇ ਲੈਂਦੀਆ ਹੋਈਆਂ ਨਜ਼ਰ ਆਉਣਗੀਆਂ।

ਫ਼ਿਲਮ ਦੀ ਕਹਾਣੀ ਤੇ ਡਾਇਰੈਕਸ਼ਨ
ਇਸ ਫ਼ਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਜਗਦੀਪ ਸਿੰਘ ਦੇ ਵੱਲੋਂ ਕੀਤੀ ਜਾ ਰਹੀ ਹੈ। ਜਦੋਂਕਿ ਫ਼ਿਲਮ ਨੂੰ ਪੋ੍ਰਡਿਊਸ ਅਮਨ ਸਮਾਰਟਰ ਅਤੇ ਸੰਤੋਸ਼ ਥੀਟੇ ਵੱਲੋਂ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ ਨੀਰੂ ਬਾਜਵਾ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਅਤੇ ਹੁਣ ਉਹ ਆਪਣੇ ਇਸ ਨਿਵੇਕਲੇ ਪ੍ਰੋਜੈਕਟ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ।
- GTC Pollywood