logo
logo

ਸੁੱਖ ਸੰਘੇੜਾ ਤੇ ਰੁਪਿੰਦਰ ਹਾਂਡਾ ਦੀ ਫ਼ਿਲਮ ‘ਬੀ-ਟਾਊਨ’ ਦਾ ਧਮਾਕੇਦਾਰ ਟੀਜ਼ਰ ਜਾਰੀ

ਸੁੱਖ ਸੰਘੇੜਾ, ਰੁਪਿੰਦਰ ਹਾਂਡਾ, ਰੀਤੂ ਮਠਾਰੂ, ਕੁਦਰਤ ਤੇ ਹੋਰ ਕਈ ਵੱਡੇ ਸਿਤਾਰਿਆਂ ਦੇ ਨਾਲ ਸੱਜੀ ਫ਼ਿਲਮ ‘ਬੀ ਟਾਊਨ’ ਦਾ ਧਮਾਕੇਦਾਰ ਟੀਜ਼ਰ ਜਾਰੀ ਹੋ ਚੁੱਕਿਆ ਹੈ। ਫ਼ਿਲਮ ਦੇ ਟੀਜ਼ਰ ‘ਚ ਸੁੱਖ ਸੰਘੇੜਾ ਦਮਦਾਰ ਕਿਰਦਾਰ ‘ਚ ਨਜ਼ਰ ਆ ਰਹੇ ਹਨ। ਜਿਸ ‘ਚ ਰੁਪਿੰਦਰ ਹਾਂਡਾ ਦੀ ਵੀ ਇੱਕ ਝਲਕ ਵੇਖਣ ਨੂੰ ਮਿਲੀ ਹੈ। ਫ਼ਿਲਮ ‘ਚ ਬਦਲੇ ਦੀ ਭਾਵਨਾ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਆਪਣੀਆਂ ਅਣਖਾਂ, ਅਧਿਕਾਰਾਂ ਦੇ ਲਈ ਪੰਜਾਬੀ ਮਰ ਮਿਟਦੇ ਹਨ। ਸੁੱਖ ਸੰਘੇੜਾ ਦਾ ਕਿਰਦਾਰ ਤੇ ਅਦਾਕਾਰੀ ਹਰ ਕਿਸੇ ਨੂੰ ਪ੍ਰਭਾਵਿਤ ਕਰ ਰਹੀ ਹੈ।

ਇਸ ਦੇ ਨਾਲ ਹੀ ਰੁਪਿੰਦਰ ਹਾਂਡਾ ਵੀ ਪਹਿਲੀ ਵਾਰ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ। ਇਹ ਫ਼ਿਲਮ ਅਗਲੇ ਮਹੀਨੇ ਯਾਨੀ ਕਿ ਸੋਲਾਂ ਅਕਤੂਬਰ ਨੂੰ ਰਿਲੀਜ਼ ਹੋਵੇਗੀ । ਫ਼ਿਲਮ ‘ਚ ਸੁੱਖ ਸੰਘੇੜਾ ਤੋਂ ਇਲਾਵਾ ਸਰਦਾਰ ਖਹਿਰਾ, ਸੁਖਮਨ ਚੀਮਾ, ਬਾਜ਼,ਮਹਾਬੀਰ ਭੁੱਲਰ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ ।

ਸੁੱਖ ਸੰਘੇੜਾ ਲੰਮੇ ਸਮੇਂ ਤੋਂ ਆਪਣੇ ਇਸ ਡਰੀਮ ਪ੍ਰੋਜੈਕਟ ਦੇ ਲਈ ਮਿਹਨਤ ਕਰ ਰਹੇ ਸਨ ਅਤੇ ਆਖਿਰਕਾਰ ਉਨ੍ਹਾਂ ਦਾ ਇਹ ਸੁਫ਼ਨਾ ਸਾਕਾਰ ਹੋਣ ਜਾ ਰਿਹਾ ਹੈ ਤੇ ਦਰਸ਼ਕ ਵੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।ਫ਼ਿਲਮ ਦਾ ਸਕਰੀਨ ਪਲੇਅ ਵੀ ਸੁੱਖ ਸੰਘੇੜਾ ਨੇ ਖੁਦ ਹੀ ਤਿਆਰ ਕੀਤਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੁੱਖ ਸੰਘੇੜਾ ਨੇ ਬਤੌਰ ਫ਼ਿਲਮ ਡਾਇਰੈਕਟਰ ਹੀ ਕੰਮ ਕੀਤਾ ਹੈ। 

- GTC Pollywood

Top Stories