logo
logo

‘ਜੀਟੀਸੀ ਲਾਈਮ ਲਾਈਟ’ ‘ਚ ਇਸ ਵਾਰ ਮਿਲੋ ਨਵ ਬਾਜਵਾ ਨੂੰ, 12 ਸਤੰਬਰ ਨੂੰ, ਜੀਟੀਸੀ ਪੰਜਾਬੀ ‘ਤੇ

ਜੀਟੀਸੀ ਪੰਜਾਬੀ ਦੇ ਵੱਲੋਂ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਨਿੱਤ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਜੀਟੀਸੀ ਪੰਜਾਬੀ ‘ਤੇ ਪਿਛਲੇ ਕਈ ਹਫ਼ਤਿਆਂ ਤੋਂ ‘ਜੀਟੀਸੀ ਲਾਈਮ ਲਾਈਟ’ ਸ਼ੋਅ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਜਿਸ ‘ਚ ਪੰਜਾਬੀ ਇੰਡਸਟਰੀ ਦੇ ਨਾਮੀ ਸਿਤਾਰੇ ਸ਼ਿਰਕਤ ਕਰ ਚੁੱਕੇ ਹਨ ਅਤੇ ਹੁਣ ਜਲਦ ਹੀ ਇਸ ਸ਼ੋਅ ‘ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ, ਡਾਇਰੈਕਟਰ ਤੇ ਰਾਈਟਰ ਨਵ ਬਾਜਵਾ ਸ਼ਿਰਕਤ ਕਰਨਗੇ।

ਜਿੱਥੇ ਉਹ ਇਸ ਸ਼ੋਅ ‘ਚ ਆਪਣੇ ਦਿਲ ਦੀਆਂ ਗੱਲਾਂ ਸਾਂਝਾ ਕਰਨਗੇ। ਉੱਥੇ ਹੀ ਹਿਮਾਂਸ਼ੀ ਖੁਰਾਣਾ ਦੇ ਨਾਲ ਆਪਣੀ ਫ਼ਿਲਮ ‘ਐਡਵੋਕੇਟ ਚੌਹਾਨ’ ਦੇ ਬਾਰੇ ਵੀ ਕੁਝ ਖ਼ਾਸ ਗੱਲਾਂ ਸਾਂਝੀਆਂ ਕਰਨਗੇ। ਨਵ ਬਾਜਵਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰਾਂ ਚੋਂ ਇੱਕ ਹਨ।

ਉਨ੍ਹਾਂ ਨੇ ਅਣਗਿਣਤ ਫ਼ਿਲਮਾਂ ਬਣਾਈਆਂ ਹਨ ਅਤੇ ਫ਼ਿਲਮਾਂ ਦੀ ਡਾਇਰੈਕਸ਼ਨ ਵੀ ਕੀਤੀ ਹੈ।ਨਵ ਬਾਜਵਾ ਦੇ ਨਾਲ ਗੱਲਬਾਤ ਦਾ ਇਹ ਸਿਲਸਿਲਾ ਤੁਸੀਂ ਬਾਰਾਂ ਸਤੰਬਰ, ਦਿਨ ਸ਼ਨਿੱਚਰਵਾਰ ਨੂੰ ਸ਼ਾਮ ਪੰਜ ਵਜੇ, ਜੀਟੀਸੀ ਪੰਜਾਬੀ ਤੇ ਵੇਖ ਸਕਦੇ ਹੋ । ਇਸ ਸ਼ੋਅ ਦਾ ਰਿਪੀਟ ਟੈਲੀਕਾਸਟ ਤੁਸੀਂ ਦਿਨ ਐਵਾਰ ਨੂੰ ਸਵੇਰੇ ਸਾਢੇ ਨੌ ਵਜੇ ਵੇਖ ਸਕਦੇ ਹੋ । 

- GTC Pollywood

Top Stories