ਟੈਲੀਵਿਜ਼ਨ ਇੰਡਸਟਰੀ ਵਿੱਚ ਅਕਸਰ ਗਲੈਮਰ ਅਤੇ ਚਮਕ-ਧਮਕ ਦੇ ਪਿੱਛੇ ਅਜਿਹੇ ਸੱਚ ਛੁਪੇ ਹੁੰਦੇ ਹਨ ਜੋ ਸਭ ਨੂੰ ਹੈਰਾਨ ਕਰ ਦਿੰਦੇ ਹਨ। ਅਜਿਹਾ ਹੀ ਇੱਕ ਸਨਸਨੀਖੇਜ਼ ਖੁਲਾਸਾ ਮਸ਼ਹੂਰ ਟੀਵੀ ਅਦਾਕਾਰਾ ਸਾਨਵੀ ਤਲਵਾਰ (Saanvi Talwar) ਨੇ ਕੀਤਾ ਹੈ। ਸਾਨਵੀ ਨੇ ਆਪਣੇ ਸਾਬਕਾ ਕੋ-ਸਟਾਰ ਅਤੇ ਮਸ਼ਹੂਰ ਅਦਾਕਾਰ ਕਰਣ ਕੁੰਦਰਾ (Karan Kundrra) 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਸਾਲਾਂ ਤੋਂ ਦੱਬੀ ਆਪਣੀ ਚੁੱਪੀ ਤੋੜੀ ਹੈ।
Add GTC Pollywood on Google
ਟੈਲੀਵਿਜ਼ਨ ਇੰਡਸਟਰੀ ਵਿੱਚ ਅਕਸਰ ਗਲੈਮਰ ਅਤੇ ਚਮਕ-ਧਮਕ ਦੇ ਪਿੱਛੇ ਅਜਿਹੇ ਸੱਚ ਛੁਪੇ ਹੁੰਦੇ ਹਨ ਜੋ ਸਭ ਨੂੰ ਹੈਰਾਨ ਕਰ ਦਿੰਦੇ ਹਨ। ਅਜਿਹਾ ਹੀ ਇੱਕ ਸਨਸਨੀਖੇਜ਼ ਖੁਲਾਸਾ ਮਸ਼ਹੂਰ ਟੀਵੀ ਅਦਾਕਾਰਾ ਸਾਨਵੀ ਤਲਵਾਰ (Saanvi Talwar) ਨੇ ਕੀਤਾ ਹੈ। ਸਾਨਵੀ ਨੇ ਆਪਣੇ ਸਾਬਕਾ ਕੋ-ਸਟਾਰ ਅਤੇ ਮਸ਼ਹੂਰ ਅਦਾਕਾਰ ਕਰਣ ਕੁੰਦਰਾ (Karan Kundrra) 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਸਾਲਾਂ ਤੋਂ ਦੱਬੀ ਆਪਣੀ ਚੁੱਪੀ ਤੋੜੀ ਹੈ। ਸਾਨਵੀ ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਸਾਲ 2015 ਦੇ ਮਸ਼ਹੂਰ ਸ਼ੋਅ 'ਯੇ ਕਹਾਂ ਆ ਗਏ ਹਮ' (Yeh Kahan Aa Gaye Hum) ਦੇ ਸੈੱਟ 'ਤੇ ਵਾਪਰੀ ਇੱਕ ਦਰਦਨਾਕ ਘਟਨਾ ਬਾਰੇ ਦੱਸਿਆ, ਜਿੱਥੇ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਗਿਆ ਸੀ।

ਬਿਨਾਂ ਇਜਾਜ਼ਤ ਕੀਤਾ ਕਿੱਸ ਅਤੇ ਫਿਰ ਮਾਰਿਆ ਥੱਪੜ
ਸਾਨਵੀ ਤਲਵਾਰ ਨੇ ਟੈਲੀ ਮਸਾਲਾ (Telly Masala) ਨੂੰ ਦਿੱਤੇ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ਕਰਣ ਕੁੰਦਰਾ ਉਨ੍ਹਾਂ ਵਿੱਚ ਦਿਲਚਸਪੀ ਰੱਖਦੇ ਸਨ, ਪਰ ਸਾਨਵੀ ਵੱਲੋਂ ਅਜਿਹਾ ਕੁਝ ਨਹੀਂ ਸੀ। ਘਟਨਾ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਇੱਕ ਕਿਸਿੰਗ ਸੀਨ ਦੌਰਾਨ ਕਰਣ ਨੇ ਡਾਇਰੈਕਟਰ ਦੇ 'ਐਕਸ਼ਨ' ਕਹਿਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕਿੱਸ ਕਰ ਲਿਆ।ਸਾਨਵੀ ਨੇ ਕਿਹਾ, "ਕਰਣ ਨੇ ਡਾਇਰੈਕਟਰ ਦੇ ਇਸ਼ਾਰੇ ਤੋਂ ਪਹਿਲਾਂ ਹੀ ਮੈਨੂੰ ਕਿੱਸ ਕੀਤਾ। ਮੈਂ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਉਸ ਨੂੰ ਥੱਪੜ ਮਾਰ ਦਿੱਤਾ।" ਪਰ ਕਹਾਣੀ ਇੱਥੇ ਖਤਮ ਨਹੀਂ ਹੋਈ। ਲਗਭਗ 10-15 ਮਿੰਟਾਂ ਬਾਅਦ, ਕਰਣ ਵਾਪਸ ਆਇਆ ਅਤੇ ਸਾਰੇ ਕਰੂ ਮੈਂਬਰਾਂ ਦੇ ਸਾਹਮਣੇ ਸਾਨਵੀ ਨੂੰ ਜ਼ੋਰਦਾਰ ਥੱਪੜ ਮਾਰਿਆ। ਸਾਨਵੀ ਮੁਤਾਬਕ, ਥੱਪੜ ਇੰਨਾ ਜ਼ੋਰਦਾਰ ਸੀ ਕਿ ਉਹ ਜ਼ਮੀਨ 'ਤੇ ਡਿੱਗ ਗਈ ਸੀ।

ਗਾਲ੍ਹਾਂ ਕੱਢੀਆਂ ਅਤੇ ਪਰਿਵਾਰ ਨੂੰ ਕੀਤਾ ਟਾਰਗੇਟ
ਇਸ ਘਟਨਾ ਤੋਂ ਬਾਅਦ ਕਰਣ ਕੁੰਦਰਾ ਨੇ ਨਾ ਸਿਰਫ ਸਾਨਵੀ ਨੂੰ ਗਾਲ੍ਹਾਂ ਕੱਢੀਆਂ, ਸਗੋਂ ਉਨ੍ਹਾਂ ਦੇ ਮਾਤਾ-ਪਿਤਾ ਬਾਰੇ ਵੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਹੈਰਾਨੀ ਦੀ ਗੱਲ ਇਹ ਰਹੀ ਕਿ ਉਸ ਸਮੇਂ ਸੈੱਟ 'ਤੇ ਮੌਜੂਦ ਡਾਇਰੈਕਸ਼ਨ ਟੀਮ ਜਾਂ ਕਰੂ ਵਿੱਚੋਂ ਕਿਸੇ ਨੇ ਵੀ ਸਾਨਵੀ ਦਾ ਸਮਰਥਨ ਨਹੀਂ ਕੀਤਾ।ਸਾਨਵੀ ਨੇ ਦੱਸਿਆ, "ਮੈਂ ਇੰਨੀ ਟੁੱਟ ਚੁੱਕੀ ਸੀ ਕਿ ਮੈਂ ਆਪਣੀ ਗੱਡੀ ਚੁੱਕੀ ਅਤੇ ਘਰ ਚਲੀ ਗਈ। ਮੈਨੂੰ ਲੱਗਿਆ ਕਿ ਮੈਂ ਹੁਣ ਇਸ ਇੰਡਸਟਰੀ ਵਿੱਚ ਕੰਮ ਨਹੀਂ ਕਰਨਾ ਚਾਹੁੰਦੀ।"
ਏਕਤਾ ਕਪੂਰ ਨੇ ਮੰਗੀ ਮਾਫ਼ੀ
ਜਦੋਂ ਇਹ ਮਾਮਲਾ ਵਧਿਆ, ਤਾਂ ਸ਼ੋਅ ਦੀ ਨਿਰਮਾਤਾ ਏਕਤਾ ਕਪੂਰ (Ekta Kapoor) ਨੇ ਦਖ਼ਲ ਦਿੱਤਾ। ਸਾਨਵੀ ਮੁਤਾਬਕ, ਏਕਤਾ ਨੇ ਕਰਣ ਦੀ ਤਰਫੋਂ ਉਨ੍ਹਾਂ ਤੋਂ ਮਾਫ਼ੀ ਮੰਗੀ ਅਤੇ ਉਨ੍ਹਾਂ ਨੂੰ ਸ਼ੋਅ ਜਾਰੀ ਰੱਖਣ ਲਈ ਮਨਾਇਆ। ਇਸ ਤੋਂ ਇਲਾਵਾ, ਸਾਨਵੀ ਨੇ ਕਰਣ ਦੀ ਉਸ ਸਮੇਂ ਦੀ ਗਰਲਫ੍ਰੈਂਡ ਅਨੁਸ਼ਾ ਡਾਂਡੇਕਰ (Anusha Dandekar) ਨੂੰ ਵੀ ਆਪਣੀ ਪਰੇਸ਼ਾਨੀ ਬਾਰੇ ਦੱਸਿਆ ਸੀ, ਜਿਸ ਤੋਂ ਬਾਅਦ ਅਨੁਸ਼ਾ ਅਕਸਰ ਸੈੱਟ 'ਤੇ ਆਉਣ ਲੱਗ ਪਈ ਸੀ ਤਾਂ ਜੋ ਅਜਿਹੀ ਕੋਈ ਘਟਨਾ ਦੁਬਾਰਾ ਨਾ ਵਾਪਰੇ।
ਬਾਥਰੂਮ ਸੀਨ ਦੌਰਾਨ ਅਸਹਿਜਤਾ
ਸਾਨਵੀ ਨੇ ਇੱਕ ਹੋਰ ਘਟਨਾ ਦਾ ਜ਼ਿਕਰ ਕੀਤਾ ਜਿੱਥੇ ਇੱਕ 'ਬਾਥਰੂਮ ਸੀਨ' ਦੌਰਾਨ ਉਨ੍ਹਾਂ ਨੂੰ ਬੇਹੱਦ ਅਸਹਿਜ ਮਹਿਸੂਸ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਡਾਇਰੈਕਟਰ ਨੇ ਜਾਣਬੁੱਝ ਕੇ 'ਕੱਟ' ਨਹੀਂ ਬੋਲਿਆ, ਜਿਸ ਕਾਰਨ ਉਹ ਕਾਫ਼ੀ ਪਰੇਸ਼ਾਨ ਹੋ ਗਏ ਸਨ। ਇਸ ਵਿਰੋਧ ਤੋਂ ਬਾਅਦ ਉਸ ਡਾਇਰੈਕਟਰ ਨੂੰ ਸ਼ੋਅ ਤੋਂ ਹਟਾ ਦਿੱਤਾ ਗਿਆ ਸੀ।
- GTC Pollywood