ਬਾਲੀਵੁੱਡ ਸਿਤਾਰਿਆਂ ‘ਤੇ ਛਾਇਆ 80 ਦੇ ਦਹਾਕੇ ਦਾ ਏਆਈ ਟ੍ਰੈਂਡ,ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਦੀਆਂ ਤਸਵੀਰਾਂ ਵਾਇਰਲ

ਏਆਈ ਦੇ ਅੱਸੀ ਦੇ ਦਹਾਕੇ ਦ ਟ੍ਰੈਂਡ ਦਾ ਜਾਦੂ ਸੈਲੀਬ੍ਰੇਟੀਜ਼ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਸਿਤਾਰਿਆਂ ਦੇ ਸਿਰ ‘ਤੇ ਵੀ ਇਸ ਟ੍ਰੈਂਡ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ। ਹੁਣ ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਦੀਆਂ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਰਾਘਵ ਚੱਢਾ ਤੇ ਪਰੀਣੀਤੀ ਅੱਸੀ ਦੇ ਦਹਾਕੇ ‘ਚ ਕਿਸ ਤਰ੍ਹਾਂ ਦੇ ਲੱਗਦੇ ਹੋਣਗੇ।

By  Shaminder Kaur Kaler September 10th 2026 03:00 PM

ਏਆਈ ਦੇ ਅੱਸੀ ਦੇ ਦਹਾਕੇ ਦ ਟ੍ਰੈਂਡ ਦਾ ਜਾਦੂ ਸੈਲੀਬ੍ਰੇਟੀਜ਼ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਸਿਤਾਰਿਆਂ ਦੇ ਸਿਰ ‘ਤੇ ਵੀ ਇਸ ਟ੍ਰੈਂਡ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ। ਹੁਣ ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਦੀਆਂ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਰਾਘਵ ਚੱਢਾ ਤੇ ਪਰੀਣੀਤੀ ਅੱਸੀ ਦੇ ਦਹਾਕੇ ‘ਚ ਕਿਸ ਤਰ੍ਹਾਂ ਦੇ ਲੱਗਦੇ ਹੋਣਗੇ।

ਏਆਈ ਤਕਨੀਕ ਨਾਲ ਤਿਆਰ ਕੀਤੀਆਂ ਤਸਵੀਰਾਂ ਨੂੰ ਪਰੀਣੀਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ਅਤੇ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਰੀਟਰੋ ਲੁੱਕ ‘ਚ ਇਸ ਜੋੜੀ ਦੀਆਂ ਤਸਵੀਰਾਂ ਫੈਨਸ ਨੂੰ ਕਾਫੀ ਪਸੰਦ ਆ ਰਹੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਪਰੀਣੀਤੀ ਨੇ ਦਿਲਚਸਪ ਸਵਾਲ ਵੀ ਪੁੱਛਿਆ ਹੈ ਅਤੇ ਕੈਪਸ਼ਨ ‘ਚ ਲਿਖਿਆ ‘ਅੱਸੀ ‘ਚ ਪੈਦਾ ਹੋਏ, ਅੱਸੀ ਦੇ ਬੱਚੇ! ਅਸੀਂ ਪੈਦਾ ਹੁੰਦੇ ਹੀ ਕਿਉਂ ਨਹੀਂ ਮਿਲ ਪਾਏ ? ਇਸ ‘ਤੇ ਗੱਲ ਕਰਨੀ ਹੈ”।ਫੈਨਸ ਨੂੰ ਪਰੀਣੀਤੀ ਦਾ ਇਹ ਅੰਦਾਜ਼ ਪਸੰਦ ਆ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਪ੍ਰਤੀਕਰਮ ਦਿੰਦੇ ਹੋਏ ਦਿਖਾਈ ਦੇ ਰਹੇ ਹਨ। 

ਰਾਘਵ ਚੱਢਾ ਅਤੇ ਪਰੀਣੀਤੀ ਦਾ ਹੈ ਇੱਕ ਪੁੱਤਰ 

ਰਾਘਵ ਚੱਢਾ ਤੇ ਪਰੀਣੀਤੀ ਚੋਪੜਾ ਦਾ ਇੱਕ ਪੁੱਤਰ ਵੀ ਹੈ। ਜਿਸ ਦਾ ਜਨਮ ਕੁਝ ਸਮਾਂ ਪਹਿਲਾਂ ਹੋਇਆ ਸੀ ।ਹਾਲ ਹੀ ‘ਚ ਪ੍ਰਿਯੰਕਾ ਚੋਪੜਾ ਦੀ ਧੀ ਨੇ ਪਰੀਣੀਤੀ ਦੇ ਬੇਟੇ ਨੂੰ ਰੱਖੜੀ ਵੀ ਭੇਜੀ ਸੀ । ਜਿਸ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸਨ। 

© Copyright Galactic Television & Communications Pvt. Ltd. 2026. All rights reserved.