ਅਦਾਕਾਰਾ ਨਿਮਰਤ ਕੌਰ ਤੇ ਰੁਹਾਨਿਕਾ ਧਵਨ ਨੇ ਕਲੀਨ-ਅੱਪ ਮਿਸ਼ਨ ‘ਚ ਲਿਆ ਭਾਗ

ਅਦਾਕਾਰਾ ਨਿਮਰਤ ਕੌਰ ਕਲੀਨ ਅੱਪ ਮਿਸ਼ਨ ‘ਚ ਹਿੱਸਾ ਲੈਂਦੀ ਹੋਈ ਨਜ਼ਰ ਆਈ। ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਕਚਰਾ ਚੁੱਕਦੀ ਹੋਈ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਇਸ ਮੁਹਿੰਮ ‘ਚ ਆਪਣੇ ਫੈਨਸ ਨੂੰ ਵੀ ਵਧ ਚੜ੍ਹ ਕੇ ਭਾਗ ਲੈਣ ਦੇ ਲਈ ਕਿਹਾ।

By  Shaminder Kaur Kaler October 31st 2026 05:40 PM

ਜਿੱਥੇ ਸਫਾਈ ਉੱਥੇ ਖੁਦਾਦੀ….ਜੀ ਹਾਂ ਇਹ ਗੱਲ ਬਿਲਕੁਲ ਸੋਲਾਂ ਆਨੇ ਸੱਚ ਹੈ। ਜਿੱਥੇ ਸਾਫ ਸਫਾਈ ਹੁੰਦੀ ਹੈ,ਉਥੇ ਪ੍ਰਮਾਤਮਾ ਦਾ ਵਾਸ ਹੁੰਦਾ ਹੈ। ਮੁੰਬਈ ‘ਚ ਫ਼ਿਲਮੀ ਅਭਿਨੇਤਰੀਆਂ ਵੀ ਸਫਾਈ ਮੁਹਿੰਮ ‘ਚ ਲੱਗੀਆਂ ਹੋਈਆਂ ਹਨ। ਅਦਾਕਾਰਾ ਨਿਮਰਤ ਕੌਰ ਕਲੀਨ ਅੱਪ ਮਿਸ਼ਨ ‘ਚ ਹਿੱਸਾ ਲੈਂਦੀ ਹੋਈ ਨਜ਼ਰ ਆਈ। ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।


ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਕਚਰਾ ਚੁੱਕਦੀ ਹੋਈ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਇਸ ਮੁਹਿੰਮ ‘ਚ ਆਪਣੇ ਫੈਨਸ ਨੂੰ ਵੀ ਵਧ ਚੜ੍ਹ ਕੇ ਭਾਗ ਲੈਣ ਦੇ ਲਈ ਕਿਹਾ। 

ਰੁਹਾਨਿਕਾ ਧਵਨ ਨੇ ਵੀ ਲਿਆ ਭਾਗ 

ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰੁਹਾਨਿਕਾ ਧਵਨ ਨੇ ਵੀ ਇਸ ਸਫਾਈ ਮੁਹਿੰਮ ‘ਚ ਹਿੱਸਾ ਲਿਆ ਅਤੇ ਸਮੁੰਦਰ ਕਿਨਾਰੇ ‘ਤੇ ਉਹ ਸਾਫ਼ ਸਫਾਈ ਕਰਦੀ ਹੋਈ ਨਜ਼ਰ ਆਈ।ਇਸ ਪਹਿਲ ਦੇ ਰਾਹੀਂ ਉਸ ਨੇ ਸਫਾਈ ਤੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਨਿਭਾਇਆ । ਅੱਜ ਦੇ ਟਾਈਮ ‘ਚ ਸਾਫ ਸਫਾਈ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਤੁਹਾਡਾ ਆਲਾ ਦੁਆਲਾ ਸਾਫ਼ ਸੁਥਰਾ ਹੋਵੇਗਾ ਤਾਂ ਤੁਸੀਂ ਖੁਸ਼ਹਾਲ ਤੇ ਸਿਹਤਮੰਦ ਜੀਵਨ ਜਿਉਂ ਸਕਦੇ ਹੋ । 

ਪਲਾਸਟਿਕ ਦੇ ਕਚਰੇ ਦੀ ਭਰਮਾਰ 

ਅੱਜ ਕੱਲ੍ਹ ਪਲਾਸਟਿਕ ਦਾ ਕਚਰਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪਲਾਸਟਿਕ ਦੇ ਕਚਰੇ ‘ਚ ਬੋਤਲਾਂ, ਪਲਾਸਟਿਕ ਦੇ ਛੋਟੇ ਛੋਟੇ ਪਾਊਚ, ਲਿਫਾਫੇ ਸਭ ਦੇ ਲਈ ਪ੍ਰੇਸ਼ਾਨੀ ਦਾ ਸਬਬ ਬਣੇ ਹੋਏ ਹਨ। ਕਿਉਂਕਿ ਇਹ ਛੇਤੀ ਗਲਦੇ ਨਹੀਂ ਹਨ ਅਤੇ ਸਾਲਾਂ ਬੱਧੀ ਰਹਿੰਦੇ ਹਨ । ਜਿਸ ਕਾਰਨ ਇਨ੍ਹਾਂ ਦਾ ਪ੍ਰਬੰਧਨ ਕਰਨਾ ਬੜਾ ਔਖਾ ਹੁੰਦਾ ਹੈ। ਇਸ ਲਈ ਜਿੰਨਾ ਹੋ ਸਕੇ ਪਲਾਸਟਿਕ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ। ਵਾਤਾਵਰਨ ਨੂੰ ਬਚਾਉਣ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਓ।


© Copyright Galactic Television & Communications Pvt. Ltd. 2026. All rights reserved.