ਬਾਲੀਵੁੱਡ ਦੀਆਂ ਅਭਿਨੇਤਰੀਆਂ ਨੇ ਕਰਵਾ ਚੌਥ ਦਾ ਤਿਉਹਾਰ ਮਨਾਇਆ । ਜਿਸ ਦੀਆਂ ਕਈ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪੂਰ ਖ਼ਾਨਦਾਨ ਦੇ ਘਰ ‘ਚ ਕਥਾ ਸੁਣਾਈ ਗਈ ਤੇ ਕਰਵਾ ਵਟਾਉਣ ਦੀ ਰਸਮ ਅਦਾ ਕੀਤੀ ਗਈ।
Add GTC Pollywood on Google
ਬਾਲੀਵੁੱਡ ਦੀਆਂ ਅਭਿਨੇਤਰੀਆਂ ਨੇ ਕਰਵਾ ਚੌਥ ਦਾ ਤਿਉਹਾਰ ਮਨਾਇਆ । ਜਿਸ ਦੀਆਂ ਕਈ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪੂਰ ਖ਼ਾਨਦਾਨ ਦੇ ਘਰ ‘ਚ ਕਥਾ ਸੁਣਾਈ ਗਈ ਤੇ ਕਰਵਾ ਵਟਾਉਣ ਦੀ ਰਸਮ ਅਦਾ ਕੀਤੀ ਗਈ।
ਇਸ ਤੋਂ ਬਾਅਦ ਸ਼ਾਮ ਨੂੰ ਚੰਨ ਦਾ ਦੀਦਾਰ ਕਰਨ ਤੋਂ ਬਾਅਦ ਸੁਹਾਗਣਾਂ ਨੇ ਆਪਣਾ ਵਰਤ ਖੋਲਿ੍ਹਆ। ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਆਪਣੇ ਪਤੀ ਰਾਜ ਕੁੰਦਰਾ ਦੇ ਨਾਲ ਅਨਿਲ ਕਪੂਰ ਦੇ ਘਰ ਪਹੁੰਚੀ । ਜਿੱਥੇ ਉਨ੍ਹਾਂ ਨੇ ਆਪਣਾ ਵਰਤ ਖੋੋਲਿ੍ਹਆ।
ਅਦਾਕਾਰਾ ਰਵੀਨਾ ਟੰਡਨ ਨੇ ਇਸ ਮੌਕੇ ਪੀਲੀ ਸਾੜ੍ਹੀ ਪਹਿਨੀ ਸੀ ।ਜਿਸ ‘ਚ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।ਸ਼ਾਹਿਦ ਕਪੂਰ ਦੀ ਪਤਨੀ ਮੀਰਾ ਨੇ ਵੀ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਿਆ । ਜਿਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।
ਪੰਜਾਬੀ ਸੂਟ ‘ਚ ਗੀਤਾ ਬਸਰਾ
ਗੀਤਾ ਬਸਰਾ ਨੇ ਕਰਵਾ ਚੌਥ ਦੇ ਮੌਕੇ ‘ਤੇ ਸੂਟ ਪਾਇਆ ਹੋਇਆ ਸੀ ਅਤੇ ਸੂਟ ‘ਚ ਗੀਤਾ ਬਸਰਾ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ।
ਸ਼ਿਲਪਾ ਸ਼ੈਟੀ ਨੇ ਗੁਲਾਬੀ ਤੇ ਹਰੇ ਰੰਗ ਦੀ ਸਾੜ੍ਹੀ
ਸ਼ਿਲਪਾ ਸ਼ੈੱਟੀ ਨੇ ਇਸ ਖ਼ਾਸ ਮੌਕੇ ‘ਤੇ ਗੁਲਾਬੀ ਤੇ ਹਰੇ ਰੰਗ ਦੀ ਸਾੜ੍ਹੀ ਪਹਿਨੀ ਹੋਈ ਸੀ ਅਤੇ ਪਤੀ ਰਾਜ ਕੁੰਦਰਾ ਦੇ ਨਾਲ ਉਹ ਨਜ਼ਰ ਆਏ ।
ਪ੍ਰਿਯੰਕਾ ਚੋਪੜਾ ਨੇ ਰਿਵਾਇਤੀ ਡਰੈਸ ‘ਚ ਆਪਣੇ ਪਤੀ ਨਿਕ ਜੋਨਸ ਤੇ ਮਾਲਤੀ ਦੇ ਨਾਲ ਕਰਵਾ ਚੌਥ ਦੀ ਰਸਮ ਨਿਭਾਈ।
ਅੰਸ਼ੁਲਾ ਕਪੂਰ ਦਾ ਪਹਿਲਾ ਕਰਵਾ ਚੌਥ
ਬੋਨੀ ਕਪੂਰ ਦੀ ਧੀ ਅੰਸ਼ੁਲਾ ਕਪੂਰ ਨੇ ਆਪਣੇ ਪਤੀ ਦੇ ਲਈ ਪਹਿਲਾ ਕਰਵਾ ਚੌਥ ਦਾ ਵਰਤ ਰੱਖਿਆ ਸੀ । ਉਹ ਲਾਲ ਰੰਗ ਦੀ ਡਰੈੱਸ ‘ਚ ਬਹੁਤ ਹੀ ਸੋਹਣੀ ਲੱਗ ਰਹੀ ਸੀ।
- GTC Pollywood