ਮਲਕੀਤ ਰੌਣੀ ਦੀ ਫ਼ਿਲਮ ‘ਹਰ ਮੈਦਾਨ ਫਤਿਹ’ ਦਾ ਟ੍ਰੇਲਰ ਰਿਲੀਜ਼, ਨੌਜਵਾਨਾਂ ਦੇ ਸੁਫ਼ਨੇ ਤੇ ਸੰਘਰਸ਼ ਨੂੰ ਦਰਸਾਉਂਦੀ ਹੈ ਫ਼ਿਲਮ
ਮਲਕੀਤ ਰੌਣੀ ਦੀ ਫ਼ਿਲਮ ‘ਹਰ ਮੈਦਾਨ ਫਤਿਹ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਮਲਕੀਤ ਰੌਣੀ ਤੇ ਹੋਰ ਕਈ ਨਵੇਂ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਨੌਜਵਾਨਾਂ ਦੇ ਸੰਘਰਸ਼ ਤੋਂ ਸ਼ੁਰੂ ਹੁੰਦੀ ਹੈ। ਜੋ ਆਪਣੇ ਸੁਫ਼ਨੇ ਤਾਂ ਸਾਕਾਰ ਕਰਨਾ ਚਾਹੁੰਦੇ ਹਨ।
ਮਲਕੀਤ ਰੌਣੀ ਦੀ ਫ਼ਿਲਮ ‘ਹਰ ਮੈਦਾਨ ਫਤਿਹ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਮਲਕੀਤ ਰੌਣੀ ਤੇ ਹੋਰ ਕਈ ਨਵੇਂ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਨੌਜਵਾਨਾਂ ਦੇ ਸੰਘਰਸ਼ ਤੋਂ ਸ਼ੁਰੂ ਹੁੰਦੀ ਹੈ। ਜੋ ਆਪਣੇ ਸੁਫ਼ਨੇ ਤਾਂ ਸਾਕਾਰ ਕਰਨਾ ਚਾਹੁੰਦੇ ਹਨ। ਪਰ ਇਨ੍ਹਾਂ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਦੇ ਕੋਲ ਲੋੜੀਂਦੇ ਸਾਧਨ ਨਹੀਂ ਹੁੰਦੇ । ਇਨ੍ਹਾਂ ਨੌਜਵਾਨਾਂ ਦੇ ਸੰਘਰਸ਼, ਸੁਫ਼ਨੇ ਤੇ ਉਮੀਦਾਂ ਨੂੰ ਬਿਆਨ ਕਰਦੀ ਇਸ ਫ਼ਿਲਮ ‘ਚ ਮਲਕੀਤ ਰੌਣੀ ਤੋਂ ਇਲਾਵਾ ਬਿੰਨੀ ਜੌੜਾ, ਡਾ. ਹਸਨਪ੍ਰੀਤ ਕੌਰ, ਪਰਮਜੀਤ ਸਿੰਘ ਪੁਰੇਵਾਲ, ਗੁਰਲਾਲ ਸੰਧੂ ਅਤੇ ਪਰਮ ਗਰੇਵਾਲ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।

ਇਹ ਫ਼ਿਲਮ ਤੇਰਾਂ ਨਵੰਬਰ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗੀ।ਇਸ ਫ਼ਿਲਮ ਨੂੰ ਲੈ ਕੇ ਜਿੱਥੇ ਫ਼ਿਲਮ ਦੇ ਕਲਾਕਾਰ ਐਕਸਾਈਟਡ ਹਨ, ਉੱਥੇ ਹੀ ਦਰਸ਼ਕ ਵੀ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ। ਫ਼ਿਲਮ ਦੀ ਡਾਇਰੈਕਸ਼ਨ ਅਵਨੀਤ ਸਿੰਘ ਦੇ ਵੱਲੋਂ ਕੀਤੀ ਗਈ ਹੈ ਤੇ ਗੁਰਕਰਣ ਸਿੰਘ ਅਤੇ ਅਵਨੀਤ ਸਿੰਘ ਵੱਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਸਪਿੰਦਰ ਸਿੰਘ ਸ਼ੇਰਗਿੱਲ ਦੇ ਵੱਲੋਂ ਲਿਖੀ ਗਈ ਹੈ।ਇਹ ਫ਼ਿਲਮ ਤੇਰਾਂ ਨਵੰਬਰ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

ਮਲਕੀਤ ਰੌਣੀ ਦਾ ਵਰਕ ਫ੍ਰੰਟ
ਮਲਕੀਤ ਰੌਣੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਰਹੇ ਹਨ।ਜਿਸ ‘ਚ ਅਰਦਾਸ ਸਰਬੱਤ ਦੇ ਭਲੇ ਦੀ, ਜਿੰਦੇ ਮੇਰੀਏ,ਬੰਬੂਕਾਟ, ਪੰਜਾਬ ੧੯੮੪ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ।