ਬਿੱਗ ਬੌਸ 20 : ਲਵ ਗਿੱਲ ਤੇ ਕਨਿਕਾ ਮਾਨ ‘ਚ ਹੋਈ ਤਿੱਖੀ ਬਹਿਸ, ਵੀਡੀਓ ਹੋ ਰਿਹਾ ਵਾਇਰਲ
ਲਵ ਗਿੱਲ ਮੁੜ ਤੋਂ ਚਰਚਾ ‘ਚ ਹੈ। ਜਿਸ ‘ਚ ਉਹ ਕਨਿਕਾ ਮਾਨ ਦੇ ਨਾਲ ਬਹਿਸ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਕਨਿਕਾ ਮਾਨ ਲਵ ਗਿੱਲ ਦੇ ਬਾਰੇ ਪੁੱਠਾ ਸਿੱਧਾ ਬੋਲ ਰਹੀ ਹੈ।ਪਰ ਲਵ ਗਿੱਲ ਬੜੇ ਹੀ ਠਰੰਮੇ ਦੇ ਨਾਲ ਉਸ ਦੀ ਗੱਲ ਦਾ ਜਵਾਬ ਦੇ ਰਹੀ ਹੈ।
ਲ਼ਵ ਗਿੱਲ ਬਿੱਗ ਬੌਸ ‘ਚ ਆਪਣੀ ਮੌਜੂਦਗੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਉਸ ਦੇ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ। ਬੀਤੇ ਦਿਨੀਂ ਉਸ ਦਾ ਸਕਾਊਂਟ ਓਪੀ ਦੇ ਨਾਲ ਵੀਡੀਓ ਵਾਇਰਲ ਹੋਇਆ ਸੀ। ਜਿਸ ਤੋਂ ਬਾਅਦ ਕਈ ਲੋਕਾਂ ਨੇ ਉਸ ਨੂੰ ਟਰੋਲ ਕੀਤਾ ਅਤੇ ਸਲਮਾਨ ਖ਼ਾਨ ਨੇ ਵੀ ਹਿਚਕਿਚਾਉਂਦੇ ਹੋਏ ਲਵ ਗਿੱਲ ਨੂੰ ਛੋਟੇ ਭਰਾ ਦੇ ਨਾਲ ਉਸ ਦੇ ਰਿਸ਼ਤੇ ਕਿਵੇਂ ਦੇ ਹਨ ? ਇਸ ਬਾਰੇ ਸਵਾਲ ਕੀਤਾ ਸੀ ।ਹੁਣ ਲਵ ਗਿੱਲ ਮੁੜ ਤੋਂ ਚਰਚਾ ‘ਚ ਹੈ। ਜਿਸ ‘ਚ ਉਹ ਕਨਿਕਾ ਮਾਨ ਦੇ ਨਾਲ ਬਹਿਸ ਕਰਦੀ ਹੋਈ ਨਜ਼ਰ ਆ ਰਹੀ ਹੈ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਕਨਿਕਾ ਮਾਨ ਲਵ ਗਿੱਲ ਦੇ ਬਾਰੇ ਪੁੱਠਾ ਸਿੱਧਾ ਬੋਲ ਰਹੀ ਹੈ।ਪਰ ਲਵ ਗਿੱਲ ਬੜੇ ਹੀ ਠਰੰਮੇ ਦੇ ਨਾਲ ਉਸ ਦੀ ਗੱਲ ਦਾ ਜਵਾਬ ਦੇ ਰਹੀ ਹੈ। ਲਵ ਗਿੱਲ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ। ਜਿਸ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ “ਉਸਨੇ 'ਲਵ' ਦੇ ਸਰੀਰਕ ਦਿੱਖ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ—ਇੱਕ ਵਾਰ ਨਹੀਂ, ਸਗੋਂ ਦੋ ਵਾਰ—ਉਹ ਵੀ ਮਹਿਮਾਨਾਂ ਅਤੇ ਮੇਜ਼ਬਾਨ ਦੇ ਸਾਹਮਣੇ।

ਪਰ ਜਿਸ ਤਰ੍ਹਾਂ 'ਲਵ' ਨੇ ਪੂਰੀ ਸਥਿਤੀ ਨੂੰ ਸਲੀਕੇ ਅਤੇ ਆਤਮ-ਵਿਸ਼ਵਾਸ ਨਾਲ ਸੰਭਾਲਿਆ, ਉਹ ਸੱਚਮੁੱਚ ਕਾਬਿਲੇ-ਤਾਰੀਫ਼ ਸੀ। ਕੁਝ ਲੋਕ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋਏ ਅਸਲ ਵਿੱਚ ਆਪਣੇ ਹੀ ਕਿਰਦਾਰ ਨੂੰ ਉਜਾਗਰ ਕਰਦੇ ਹਨ”।