ਅਮਰਿੰਦਰ ਗਿੱਲ ਦੇ ਬੇਟਿਆਂ ਅਰਨਾਜ਼ ਅਤੇ ਅਰਮਾਨ ਗਿੱਲ ਨੇ ਕੁਲਵਿੰਦਰ ਢਿੱਲੋਂ ਦੇ ਗੀਤ ਨੂੰ ਕੀਤਾ ਰੀਕ੍ਰੀਏਟ

ਅਮਰਿੰਦਰ ਗਿੱਲ ਦੇ ਬੇਟਿਆਂ ਅਰਨਾਜ਼ ਤੇ ਅਰਮਾਨ ਗਿੱਲ ਨੇ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੇ ਗੀਤ ਨੂੰ ਰੀਕ੍ਰੀਏਟ ਕੀਤਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵਾਂ ਨੇ ਇਸ ਗੀਤ ਨੂੰ ਨਵੇਂ ਅੰਦਾਜ਼ ‘ਚ ਪੇਸ਼ ਕੀਤਾ ਹੈ। ਦੋਵਾਂ ਦਾ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਅਤੇ ਫੈਨਸ ਨੇ ਵੀ ਹਾਰਟ ਅਤੇ ਫਾਇਰ ਵਾਲੇ ਇਮੋੋਜ਼ੀ ਪੋਸਟ ਕੀਤੇ ਹਨ।

By  Shaminder Kaur Kaler October 2nd 2026 09:00 AM

ਅਮਰਿੰਦਰ ਗਿੱਲ ਦੇ ਬੇਟਿਆਂ ਅਰਨਾਜ਼ ਤੇ ਅਰਮਾਨ ਗਿੱਲ ਨੇ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੇ ਗੀਤ ਨੂੰ ਰੀਕ੍ਰੀਏਟ ਕੀਤਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵਾਂ ਨੇ ਇਸ ਗੀਤ ਨੂੰ ਨਵੇਂ ਅੰਦਾਜ਼ ‘ਚ ਪੇਸ਼ ਕੀਤਾ ਹੈ। ਦੋਵਾਂ ਦਾ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਅਤੇ ਫੈਨਸ ਨੇ ਵੀ ਹਾਰਟ ਅਤੇ ਫਾਇਰ ਵਾਲੇ ਇਮੋੋਜ਼ੀ ਪੋਸਟ ਕੀਤੇ ਹਨ।

ਦੱਸ ਦਈਏ ਕਿ ਅਰਨਾਜ਼ ਅਤੇ ਅਰਮਾਨ ਗਿੱਲ ਆਪਣੇ ਕਈ ਗੀਤ ਰਿਲੀਜ਼ ਵੀ ਕਰ ਚੁੱਕੇ ਹਨ ਅਤੇ ਕਈ ਗੀਤਾਂ ਨੂੰ ਉਨ੍ਹਾਂ ਨੇ ਆਪਣੇ ਸੰਗੀਤ ਦੇ ਨਾਲ ਸ਼ਿੰਗਾਰਿਆ ਹੈ। 

ਅਮਰਿੰਦਰ ਗਿੱਲ ਦੀ ਆਵਾਜ਼ ਦਾ ਪੈਂਦਾ ਭੁਲੇਖਾ 

ਅਰਨਾਜ਼ ਤੇ ਅਰਮਾਨ ਗਿੱਲ ਦੀ ਆਵਾਜ਼ ਚੋਂ ਅਮਰਿੰਦਰ ਗਿੱਲ ਦੀ ਆਵਾਜ਼ ਦਾ ਭੁਲੇਖਾ ਪੈਂਦਾ ਹੈ ਅਤੇ ਦੋਵਾਂ ਦਾ ਹਰ ਗੀਤ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਅਕਸਰ ਦੋਵਾਂ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਹਾਲ ਹੀ ‘ਚ ਅਮਰਿੰਦਰ ਗਿੱਲ ਦੀ ਰਿਲੀਜ਼ ਹੋਈ ਈਪੀ ‘ਚ ਵੀ ਕਈ ਗੀਤਾਂ ਨੂੰ ਅਰਨਾਜ਼ ਤੇ ਅਰਮਾਨ ਗਿੱਲ ਨੇ ਆਪਣੇ ਸੰਗੀਤ ਦੇ ਨਾਲ ਸ਼ਿੰਗਾਰਿਆ ਹੈ। 

© Copyright Galactic Television & Communications Pvt. Ltd. 2026. All rights reserved.