ਅਮਰਿੰਦਰ ਗਿੱਲ ਦੇ ਪੁੱਤਰ ਅਰਨਾਜ਼ ਤੇ ਅਰਮਾਨ ਗਿੱਲ ਨੇ ਪਿਤਾ ਦਾ ਗੀਤ ਗਾ ਕੇ ਕਰਵਾਈ ਅੱਤ, ਵੀਡੀਓ ਹੋ ਰਿਹਾ ਵਾਇਰਲ

ਅਮਰਿੰਦਰ ਗਿੱਲ ਦੇ ਪੁੱਤਰ ਅਰਨਾਜ਼ ਤੇ ਅਰਮਾਨ ਗਿੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਦੋਵੇਂ ਜਣੇ ਆਪਣੇ ਪਿਤਾ ਦਾ ਗੀਤ ‘ਮੇਲ ਕਰਾ ਦੇ ਰੱਬਾ ਸੋਹਣੀ ਕੁੜੀ ਦੇ ਨਾਲ’ ਗਾ ਰਹੇ ਹਨ। ਦੋਵਾਂ ਦਾ ਅੰਦਾਜ਼ ਫੈਨਸ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

By  Shaminder Kaur Kaler October 7th 2026 11:22 AM

ਅਮਰਿੰਦਰ ਗਿੱਲ ਦੇ ਪੁੱਤਰ ਅਰਨਾਜ਼ ਤੇ ਅਰਮਾਨ ਗਿੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਦੋਵੇਂ ਜਣੇ ਆਪਣੇ ਪਿਤਾ ਦਾ ਗੀਤ ‘ਮੇਲ ਕਰਾ ਦੇ ਰੱਬਾ ਸੋਹਣੀ ਕੁੜੀ ਦੇ ਨਾਲ’ ਗਾ ਰਹੇ ਹਨ। ਦੋਵਾਂ ਦਾ ਅੰਦਾਜ਼ ਫੈਨਸ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। ਇਸ ਤੋਂ ਪਹਿਲਾਂ ਦੋਵਾਂ ਨੇ ਕੁਲਵਿੰਦਰ ਢਿੱਲੋਂ ਦਾ ਗੀਤ ਗਾ ਕੇ ਖੂਬ ਵਾਹ-ਵਾਹੀ ਲੁੱਟੀ ਸੀ ਅਤੇ ਹੁਣ ਆਪਣੇ ਪਿਤਾ ਦਾ ਗੀਤ ਗਾ ਕੇ ਅੱਤ ਕਰਵਾਈ ਹੈ।


ਦੱਸ ਦਈਏ ਕਿ ਦੋਵੇਂ ਜਣੇ ਵਿਦੇਸ਼ ‘ਚ ਰਹਿੰਦੇ ਹਨ ਤੇ ਹਾਲ ਹੀ ‘ਚ ਦੋਵਾਂ ਨੇ ਆਪਣੇ ਪਿਤਾ ਅਮਰਿੰਦਰ ਗਿੱਲ ਦੀ ਨਵੀਂ ਐਲਬਮ ਨੂੰ ਵੀ ਆਪਣੇ ਸੰਗੀਤ ਦੇ ਨਾਲ ਸ਼ਿੰਗਾਰਿਆ ਹੈ। ਦੋਵਾਂ ਦੀ ਆਵਾਜ਼ ‘ਚ ਕਈ ਗੀਤ ਵੀ ਰਿਲੀਜ਼ ਹੋ ਚੁੱਕੇ ਹਨ।

ਅਮਰਿੰਦਰ ਗਿੱਲ ਦਾ ਵਰਕ ਫ੍ਰੰਟ 

ਅਮਰਿੰਦਰ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਨ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਨ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਕੀਤੀ ਹੈ। ਉਨ੍ਹਾਂ ਨੇ ਲਹੌਰੀਏ, ਅੰਗਰੇਜ, ਲਾਈਏ ਜੇ ਯਾਰੀਆਂ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।

© Copyright Galactic Television & Communications Pvt. Ltd. 2026. All rights reserved.